ਜਲੰਧਰ- ਸ਼੍ਰੀ ਗੁਰੁ ਰਵਿਦਾਸ ਜੀ ਨੇ ਆਪਣੇ ਵਚਨਾ ਰਾਹੀਂ ਜੋ ਦੇਸ਼ ਅਤੇ ਭਾਰਤੀ ਸਮਾਜ ਨੂੰ ਸੁਨੇਹਾ ਦਿੱਤਾ , ਉਹ ਬਹੁਤ ਵੱਡੀ ਦੇਣ ਹੈ ।ਲੋੜ ਹੈ ਸਾਨੂੰ ਗੁਰੁ ਰਵਿਾਦਸ ਜੀ ਵਲੋਂ ਦਿਖਾਏ ਮਾਰਗਾਂ ‘ਤੇ ਚਲੱਣ ‘ਤੇ । ਤਾਂ ਹੀ ਸਾਡਾ ਪੰਜਾਬ ,ਦੇਸ਼ ਅਤੇ ਸਮਾਜ ਤਰੱਕੀ ਕਰੇਗਾ । ਇਹ ਕਹਿਣਾ ਹੈ ਮੁੱਖ ਮੰਤਰੀ ਭਗਵਮਤ ਸਿੰਘ ਮਾਨ ਦਾ , ਜੋਕਿ ਜਲੰਧਰ ਚ ਸ਼੍ਰੀ ਗੁਰੁ ਰਵਿਦਾਸ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਮੂਹ ਸੰਗਤ ਨੂੰ ਸੰਬੋਧਿਤ ਕਰ ਰਹੇ ਸਨ ।
ਸੀ.ਐੱਮ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਇਨ੍ਹਾਂ ਗੁਰੂਆਂ ਅਤੇ ਪੀਰਾਂ ਦੇ ਅਸ਼ੀਰਵਾਦ ਸਦਕਾ ਦੀ ਸੁਰੱਖਿਅਤ ਹੈ ।ਮਾਨ ਨੇ ਇਸ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਨੂੰ ਮੰਦਿਰ ਦੇ ਨਿਰਮਾਣ ਅਤੇ ਹੋਰ ਵਿਕਾਸ ਲਈ ਖੁੱਲ੍ਹ ਸੱਦਾ ਦਿੱਤਾ। ਮਾਨ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੀ ਸਰਕਾਰ ਵਲੋਂ ਬਣਦੀ ਮਦਦ ਕੀਤੀ ਜਾਵੇਗੀ ।ਧਾਰਮਿਕ ਸਮਾਗਮ ਦੌਰਾਨ ਸੀ.ਅੇੱਮ ਵਿਰੋਧੀਆਂ ‘ਤੇ ਨਿਸ਼ਾਨਾ ਲਗਾਉਣੇ ਵੀ ਨਹੀਂ ਭੁੱਲੇ । ਉਨ੍ਹਾਂ ਕਿਹਾ ਕਿ ਇਸ ਸਟੇਜ ‘ਤੇ ਕੀਤੇ ਵਾਅਦੇ ਨੂੰ ਬਾਕੀ ਸਰਕਾਰਾਂ ਵਾਂਗ ਭੁਲਾ ਨਹੀਂ ਦੇਣਗੇ ।ਹੁਣ ਭ੍ਰਿਸ਼ਟਾਚਾਰ ਦਾ ਰਾਜ ਖਤਮ ਹੋ ਗਿਆ ਹੈ । ਸਰਕਾਰ ਹਰ ਧਰਮ ਅਤੇ ਵਰਗ ਦੇ ਸਤਿਕਾਰ ਦੀ ਗਾਰੰਟੀ ਦਿੰਦੀ ਹੈ ।
ਸ਼੍ਰੀ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬਧੀ ਸਮਾਗਮ ਚ ਹਿੱਸਾ ਲੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਉੱਚੇਚੇ ਤੌਰ ‘ਤੇ ਸ਼ਨੀਵਾਰ ਨੂੰ ਜਲੰਧਰ ਪੁੱਜੇ । ਜਿੱਥੇ ਉਨ੍ਹਾਂ ਸ਼ੋਭਾਯਾਤਰਾ ਨੂੰ ਰਵਾਨਾ ਕੀਤਾ। ਇਸ ਤੋਂ ਪਹਿਲਾਂ ਬਨਾਰਸ ਗਈ ਸੰਗਤਾਂ ਨਾਲ ਭਰੀ ਰੇਲ ਗੱਡੀ ਨੂੰ ਵੀ ਮੁੱਖ ਮੰਤਰੀ ਵਲੋਂ ਝੰਡੀ ਵਿਖਾਈ ਗਈ ਸੀ । ਅੱਜ ਦੇ ਮੌਕੇ ‘ਤੇ ‘ਆਪ’ ਦੇ ਸਥਾਣਕ ਵਿਧਾਇਕ ਸ਼ੀਤਲ ਅੰਗੁਰਾਲ, ਵਿਧਾਇਕ ਰਮਨ ਅਰੋੜਾ ਸਮੇਤ ਤਮਾਮ ਸਥਾਣਕ ਨੇਤਾ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੌਜੂਦ ਸਨ ।