ਪ੍ਰਕਾਸ਼ ਪੁਰਬ ਮੌਕੇ ਜਲੰਧਰ ‘ਚ ਵਿਸ਼ਾਲ ਸ਼ੋਭਾ ਯਾਤਰਾ, ਮੁੱਖ ਮੰਤਰੀ ਮਾਨ ਹੋਣਗੇ ਨਤਮਸਤਕ

ਪ੍ਰਕਾਸ਼ ਪੁਰਬ ਮੌਕੇ ਜਲੰਧਰ ‘ਚ ਵਿਸ਼ਾਲ ਸ਼ੋਭਾ ਯਾਤਰਾ, ਮੁੱਖ ਮੰਤਰੀ ਮਾਨ ਹੋਣਗੇ ਨਤਮਸਤਕ

ਜਲੰਧਰ (ਵੀਓਪੀ ਬਿਊਰੋ) ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਵੱਖ ਵੱਖ ਜਗ੍ਹਾ ਰੌਣਕਾਂ ਲੱਗੀਆਂ ਹੋਈਆਂ ਹਨ। ਪੰਜਾਬ ਦੇ ਜਲੰਧਰ ਸ਼ਹਿਰ ‘ਚ ਤਿਉਹਾਰ ਦਾ ਮਾਹੌਲ ਹੈ। ਪ੍ਰਕਾਸ਼ ਪੁਰਬ ਮੌਕੇ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈਆਂ ਜਾਣਗੀਆਂ। ਮੁੱਖ ਜਲੂਸ ਬੂਟਾ ਮੰਡੀ ਸਤਿਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਸ਼ਹਿਰ ਵਿੱਚ ਆਉਣਗੇ ਅਤੇ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਨਗੇ। ਮੁੱਖ ਮੰਤਰੀ ਜਲੰਧਰ ਪੱਛਮੀ ਹਲਕੇ ਵਿੱਚ ਪੈਂਦੇ ਸ੍ਰੀ ਗੁਰੂ ਰਵਿਦਾਸ ਧਾਮ (ਬੂਟਾ ਮੰਡੀ) ਵਿਖੇ ਮੱਥਾ ਟੇਕਣਗੇ।

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਕੱਢਿਆ ਜਾ ਰਿਹਾ ਜਲੂਸ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋਵੇਗਾ। ਇਹ ਜਲੂਸ ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਜੋਤੀ ਚੌਕ, ਪੀਐੱਨਬੀ ਚੌਕ, ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦਾ ਹੋਇਆ ਕੱਢਿਆ ਜਾਵੇਗਾ। ਇਹ ਯਾਤਰਾ ਹੁਸ਼ਿਆਰਪੁਰ ਅੱਡਾ, ਮਾਈ ਹੀਰਾ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਚੌਕ, ਜੋਤੀ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ ਅਤੇ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਹੁੰਦੀ ਹੋਈ ਸਮਾਪਤ ਹੋਵੇਗੀ।

error: Content is protected !!