ਡੈਸਕ- ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਸ਼ਾਮਲ ਕਰਨ ਦੇ ਮਾਮਲੇ ਵਿਚ ਵਿਵਾਦ ਵਧਣ ਲੱਗਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਹੈ। ਸਿੱਖਾਂ ਦੇ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਇਕ ਵਫਦ ਨੇ ਇਸ ਮੁੱਦੇ ਉਤੇ ਚਰਚਾ ਕਰਨ ਲਈ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੇ ਮੁਖੀ ਨਾਲ ਮੁਲਾਕਾਤ ਕੀਤੀ।



ਵਫਦ ਨੇ ਕਿਹਾ ਕਿ ਸਿੱਖ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਫਦ ਨੇ ਕਿਹਾ ਕਿ ਸਿੱਖ ਸੈਨਿਕਾਂ ਦੇ ਸਿਰ ‘ਤੇ ਹੈਲਮੇਟ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਇਹ ਟਿੱਪਣੀਆਂ ਇਨ੍ਹਾਂ ਖਬਰਾਂ ਵਿਚ ਆਈ ਹੈ ਜਿਸ ਵਿਚ ਫੌਜ ਵੱਲੋਂ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ।
ਐੱਸਜੀਪੀਸੀ ਦੇ ਵਫਦ ਨੇ ਨਵੀਂ ਦਿੱਲੀ ਵਿਚ ਘੱਟ ਗਿਣਤੀ ਕਮਿਸ਼ਨ ਦੇ ਦਫਤਰ ਵਿਚ ਬੈਠਕ ਵਿਚ ਹਿੱਸਾ ਲਿਆ। ਵਫਦ ਵਿਚ ਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਐੱਸਜੀਪੀਸੀ ਮੈਂਬਰ ਰਾਘਬੀਰ ਸਿੰਘ ਸਹਾਰਨ ਮਾਜਰਾ ਸ਼ਾਮਲ ਸਨ। ਵਫਦ ਨੇ ਸਿੱਖ ਸੈਨਿਕਾਂ ਲਈ ਹੈਲਮੇਟ ਸ਼ਾਮਲ ਕਰਨ ਦੇ ਸਰਕਾਰ ਦੇ ਪ੍ਰਸਤਾਵ ‘ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਸਾਹਮਣੇ ਇਤਰਾਜ਼ ਦਰਜ ਕਰਾਇਆ।
ਇਹ ਆਧੁਨਿਕ ਬੈਲਿਸਟਿਕ ਹੈਲਮੇਟ ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਅਤੇ ਉੱਤਰ ਪੂਰਬ ਦੇ ਵਿਦਰੋਹ ਪ੍ਰਭਾਵਿਤ ਰਾਜਾਂ ਵਿੱਚ ਬੰਬ ਧਮਾਕਿਆਂ ਅਤੇ ਹੈਂਡ ਗ੍ਰਨੇਡ ਹਮਲਿਆਂ ਤੋਂ ਵੀ ਕਾਫੀ ਸੁਰੱਖਿਆ ਪ੍ਰਦਾਨ ਕਰਦਾ ਹੈ, ਕਿਉਂਕਿ ਬੰਬ ਧਮਾਕੇ ਨਾਲ ਕਈ ਵਾਰ ਸਿਰ ‘ਤੇ ਕਾਫੀ ਸੱਟ ਲੱਗ ਜਾਂਦੀ ਹੈ, ਪਰ ਨਵੇਂ ਹੈਲਮੇਟ ਨੇ ਸਿਰ ਦੀ ਸੇਫਟੀ ਰਹਿੰਦੀ ਹੈ।
ਇਹੀ ਵਜ੍ਹਾ ਹੈ ਕਿ ਸੀਆਈਸੀਟੀ ਵਿਚ ਤਾਇਨਾਤ ਸਿੱਖ ਸੈਨਿਕਾਂ ਲਈ ਹੁਣ ਰੱਖਿਆ ਮੰਤਰਾਲੇ 13,000 ਨਵੇਂ ਵੀਰ ਹੈਲਮੇਟ ਖਰੀਦਣ ਜਾ ਰਿਹਾ ਹੈ। ਇਹ ਸਮਝੌਤਾ ਵੀ ਐੱਮਕੇਯੂ ਕੰਪਨੀ ਤੋਂ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਐੱਮਕੇਯੂ ਨੇ ਪਹਿਲਾਂ ਹੀ ਸਿੱਖ ਸੈਨਿਕਾਂ ਲਈ ‘ਵੀਰ ਹੈਲਮੇਟ’ ਬਣਾ ਕੇ ਤਿਆਰ ਕਰ ਲਿਆ ਹੈ।