ਪਠਾਨ ਮੂਵੀ ਦੇਖਣ ਗਏ ਨੇ ਚਾੜਿਆ ਚੰਨ, ਦੀਪਿਕਾ ਦੀਆਂ ਅਦਾਵਾਂ ਦੇਖ ਕੇ ਸਿਰਫਿਰੇ ਨੇ ਸਿਨੇਮਾ ਹਾਲ ‘ਚ ਹੀ ਨੇੜੇ ਬੈਠੀ ਆਂਟੀ ਨਾਲ ਕਰ ਦਿੱਤਾ ਕਾਰਾ

ਪਠਾਨ ਮੂਵੀ ਦੇਖਣ ਗਏ ਨੇ ਚਾੜਿਆ ਚੰਨ, ਦੀਪਿਕਾ ਦੀਆਂ ਅਦਾਵਾਂ ਦੇਖ ਕੇ ਸਿਰਫਿਰੇ ਨੇ ਸਿਨੇਮਾ ਹਾਲ ‘ਚ ਹੀ ਨੇੜੇ ਬੈਠੀ ਆਂਟੀ ਨਾਲ ਕਰ ਦਿੱਤਾ ਕਾਰਾ

ਝਾਰਖੰਡ (ਵੀਓਪੀ ਬਿਊਰੋ) ਝਾਰਖੰਡ ਦੇ ਹਰੀਹਰਗੰਜ ਜ਼ਿਲ੍ਹੇ ਵਿੱਚ ਇਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੂਰੇ ਦੇਸ਼ ਵਿੱਚ ਸ਼ਾਹਰੁਖ ਖਾਨ ਦੀ ਪਠਾਨ ਮੂਵੀ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ ਉੱਥੇ ਹੀ ਸਥਾਨਕ ਇਲਾਕੇ ਵਿੱਚ ਇਕ ਸਿਰਫਿਰੇ ਨੇ ਪਠਾਨ ਫਿਲਮ ਦੇਖਦੇ ਸਮੇਂ ਸਿਨੇਮਾ ਹਾਲ ਵਿਚ ਹੀ ਅਜਿਹਾ ਹਰਕਤ ਕੀਤੀ ਕਿ ਮੌਕੇ ‘ਤੇ ਪੁਲਿਸ ਨੂੰ ਬੁਲਾਉਣਾ ਪਿਆ। ਇਸ ਦੌਰਾਨ ਖੂਬ ਹੰਗਾਮਾ ਹੋਇਆ ਤੇ ਫਿਲਮ ਦੇਖਣ ਵਾਲਿਆਂ ਦਾ ਵੀ ਸਾਰਾ ਮਜ਼ਾ ਕਿਰਕਰਾ ਹੋ ਗਿਆ।

 

ਦਰਅਸਲ ਸ਼ਹਿਰ ਦੇ ਇਕ ਸਿਨੇਮਾ ਹਾਲ ਵਿੱਚ ਪਠਾਨ ਮੂਵੀ ਦਾ ਸ਼ੋਅ ਦੁਪਹਿਰ ਦੇ ਸਮੇਂ ਸੀ। ਇਸ ਦੌਰਾਨ ਜਦ ਫਿਲਮ ਸ਼ੁਰੂ ਹੋਈ ਤਾਂ ਇਕ ਸ਼ੁਭਮ ਨਾਮ ਦਾ 28 ਸਾਲ ਦਾ ਨੌਜਵਾਨ ਵੀ ਫਿਲਮ ਦੇਖ ਰਿਹਾ ਸੀ। ਇਸ ਦੌਰਾਨ ਜਦ ਦੀਪਿਕਾ ਪਾਦੂਕੋਣ ਦਾ ਗੀਤ ਬੇਸ਼ਰਮ ਰੰਗ ਸ਼ੁਰੂ ਹੋਇਆ ਤਾਂ ਸ਼ੁਭਮ ਬਹਿਕ ਗਿਆ ਅਤੇ ਉਹ ਦੀਪਿਕਾ ਦੀਆਂ ਅਦਾਵਾਂ ਦੇਖ ਕੇ ਜ਼ੋਰ-ਜ਼ੋਰ ਨਾਲ ਨੱਚਣ ਲੱਗਾ ਤੇ ਇਸ ਦੌਰਾਨ ਉਸ ਨੇ ਆਪਣੇ ਨੇੜੇ ਹੀ ਬੈਠੀ ਇਕ 52 ਸਾਲ ਦੀ ਔਰਤ ਨੂੰ ਚੁੰਮਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੀ ਬਾਂਹ ਫੜ ਲਈ। ਇਸ ਦੌਰਾਨ ਔਰਤ ਦੇ ਘਰਵਾਲੇ ਨੇ ਉਸ ਨੂੰ ਰੋਕਿਆ ਤਾਂ ਉੱਥੇ ਝਗੜਾ ਸੁਰੂ ਹੋ ਗਿਆ।

ਇਸ ਦੌਰਾਨ ਸਕਿਓਰਿਟੀ ਗਾਰਡ ਅੰਦਰ ਆਏ ਤੇ ਉਸ ਨੌਜਵਾਨ ਨੂੰ ਬਾਹਰ ਲੈ ਗਏ। ਇਸ ਤੋਂ ਬਾਅਦ ਉਸਦਾ ਪੀੜਤ ਜੋੜਾ ਵੀ ਬਾਹਰ ਆ ਗਿਆ ਤੇ ਮੈਨੇਜਮੈਂਟ ਨੇ ਦੋਵਾਂ ਧਿਰਾਂ ਵਿਚਕਾਰ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਅਸਫਲ ਰਹੀ। ਇਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਨੌਜਵਾਨ ਨੂੰ ਚੌਕੀ ਲਿਜਾ ਕੇ ਸਮਝਾਇਆ ਤੇ ਉਕਤ ਨੌਜਵਾਨ ਨੇ ਔਰਤ ਕੋਲੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ।

error: Content is protected !!