ਅੰਮ੍ਰਿਤਸਰ ਵਿੱਚ ਪੈਲਸ ਦੀ ਜਗ੍ਹਾ ਸ਼ਮਸ਼ਾਨਘਾਟ ਦੇ ਅੰਦਰ ਪਹੁੰਚੀ ਬਰਾਤ, ਕੁੜੀ ਵਾਲਿਆਂ ਨੇ ਕੀਤਾ ਬਰਾਤੀਆਂ ਦਾ ਨਿੱਘਾ ਸਵਾਗਤ, ਪੜ੍ਹੋ ਪੂਰਾ ਮਾਮਲਾ

ਅੰਮ੍ਰਿਤਸਰ ਵਿੱਚ ਪੈਲਸ ਦੀ ਜਗ੍ਹਾ ਸ਼ਮਸ਼ਾਨਘਾਟ ਦੇ ਅੰਦਰ ਪਹੁੰਚੀ ਬਰਾਤ, ਕੁੜੀ ਵਾਲਿਆਂ ਨੇ ਕੀਤਾ ਬਰਾਤੀਆਂ ਦਾ ਨਿੱਘਾ ਸਵਾਗਤ, ਪੜ੍ਹੋ ਪੂਰਾ ਮਾਮਲਾ

ਅੰਮ੍ਰਿਤਸਰ (ਮਨਿੰਦਰ ਕੌਰ) ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਿਆਹ ਤੇ ਹਰ ਇਕ ਤਰ੍ਹਾਂ ਦੇ ਸ਼ੌਕ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ| ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਦੇ ਨਾਲ ਹੋਵੇ ਇਸ ਦੇ ਲਈ ਹਰ ਇੱਕ ਵਿਅਕਤੀ ਮੇਹਨਤ ਵੀ ਕਰਦਾ ਹੈ| ਸੋਸ਼ਲ ਮੀਡੀਆ ‘ਤੇ ਕਈ ਅਜਿਹੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ, ਜਿਸ ਵਿੱਚ ਲੋਕ ਰਾਜਿਆਂ-ਮਹਾਂਰਾਜਿਆਂ ਵਾਂਗ ਵਿਆਹ ਕਰਦੇ ਹਨ| ਲੇਕਿਨ ਅੰਮ੍ਰਿਤਸਰ ਦੇ ਮੁਹਕਮਪੂਰਾ ਇਲਾਕੇ ‘ਚ ਇਕ ਇਸ ਤਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ| ਜਿਸ ਵਿੱਚ ਇਕ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਸ਼ਮਸ਼ਾਨ ਘਾਟ ਵਿਚ ਕੀਤਾ|

ਪੰਜਾਬ ਵਿਚ ਲਗਾਤਾਰ ਹੀ ਗਰੀਬੀ ਚਰਮਸੀਮਾ ‘ਤੇ ਹੈ, ਜਿਸ ਦੀਆਂ ਜਿਉਂਦੀਆਂ- ਜਾਗਦੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ ਹਨ| ਜਿੱਥੇ ਇੱਕ ਪਾਸੇ ਲੋਕ ਆਪਣੀ ਧੀ ਦਾ ਵਿਆਹ ਕਰਨ ਵਾਸਤੇ ਕਰੋੜਾਂ ਰੁਪਏ ਲੁੱਟਾ ਦਿੰਦੇ ਹਨ| ਉੱਥੇ ਹੀ ਇਸ ਗਰੀਬ ਕੁੜੀ ਦੇ ਘਰ ਵਾਲਿਆਂ ਵੱਲੋਂ ਸ਼ਮਸ਼ਾਨਘਾਟ ਦੇ ਵਿਚ ਹੀ ਬਰਾਤ ਨੂੰ ਰੋਟੀ ਖਵਾਈ ਗਏ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ| ਲੋਕਾਂ ਵੱਲੋਂ ਇਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ|

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸ਼ਮਸ਼ਾਨਘਾਟ ਵਿੱਚ ਦਾਦੀ ਪੋਤੀ ਕਾਫੀ ਲੰਬੇ ਸਮੇਂ ਤੋਂ ਰਹਿ ਰਹੀਆਂ ਸਨ ਅਤੇ ਕਾਫੀ ਗਰੀਬ ਹੋਣ ਕਰਕੇ ਅਤੇ ਸਮਾਜ ਸੇਵੀ ਲੋਕਾਂ ਦੀ ਮਦਦ ਦੇ ਨਾਲ ਇਸ ਲੜਕੀ ਦਾ ਅੱਜ ਵਿਆਹ ਸ਼ਮਸ਼ਾਨਘਾਟ ਦੇ ਅੰਦਰ ਹੀ ਕੀਤਾ ਗਿਆ| ਬਰਾਤ ਵੀ ਸਿੱਧਾ ਸਮਸ਼ਾਨਘਾਟ ਅੰਦਰ ਆਈ ਅਤੇ ਡੋਲੀ ਵੀ ਸ਼ਮਸ਼ਾਨਘਾਟ ਦੇ ਅੰਦਰ ਹੀ ਵਿਦਿਆ ਕੀਤੀ ਗਈ|

ਉਹਨਾਂ ਇਹ ਵੀ ਕਿਹਾ ਕਿ ਜੋ ਲੋਕ ਸ਼ਮਸ਼ਾਨਘਾਟ ਅੰਦਰ ਹੋਏ ਵਿਆਹ ਦੀਆਂ ਤਸਵੀਰਾਂ ਦੇਖ ਕੇ ਮਜ਼ਾਕ ਉਡਾ ਰਹੇ ਹਨ| ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬੰਦੇ ਦਾ ਆਖਰੀ ਘਰ ਸ਼ਮਸ਼ਾਨ ਘਾਟ ਹੀ ਹੁੰਦਾ ਹੈ| ਉਨ੍ਹਾਂ ਕਿਹਾ ਕਿ ਅੱਜ ਉਹਨਾਂ ਨੇ ਸ਼ਮਸ਼ਾਨਘਾਟ ਦੇ ਅੰਦਰ ਇੱਕ ਲੜਕੀ ਦਾ ਵਿਆਹ ਕਰਕੇ ਸਮਾਜ ਵਿਚ ਵੱਖਰੀ ਮਿਸਾਲ ਪੈਦਾ ਕੀਤੀ ਹੈ|

error: Content is protected !!