ਬਾਰਡਰ-ਗਵਾਸਕਰ ਟ੍ਰਾਫੀ ਤੋਂ ਪਹਿਲਾਂ ਆਸਟ੍ਰੇਲਿਆ ਨੂੰ ਝਟਕਾ,ਫਿੰਚ ਨੇ ਲਿਆ ਸੰਨਿਆਸ
ਸਪੋਰਟਸ ਡੈਸਕ – ਆਸਟ੍ਰੇਲੀਆ ਦੇ ਸਟਾਰ ਖਿਡਾਰੀ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਫਿੰਚ ਵਨਡੇ ਕ੍ਰਿਕਟ ਤੋਂ ਵੀ ਸੰਨਿਆਸ ਲੈ ਚੁੱਕੇ ਹਨ । ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ । ਇਸ ਸਮੇਂ ਆਸਟ੍ਰੇਲੀਆ ਭਾਰਤ ਖਿਲਾਫ ਬਾਰਡਰ ਗਾਵਸਕਰ ਟਰਾਫੀ ਖੇਡਣ ਜਾ ਰਿਹਾ ਹੈ । ਇਸ ਤੋਂ ਠੀਕ ਪਹਿਲਾਂ ਫਿੰਚ ਦੇ ਸੰਨਿਆਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
ਫਿੰਚ ਨੇ ਆਪਣੇ ਕਰੀਅਰ ਵਿੱਚ ਪੰਜ ਟੈਸਟ, 146 ਵਨਡੇ ਅਤੇ 103 ਟੀ-20 ਮੈਚ ਖੇਡੇ ਹਨ। ਉਹ ਇਕਲੌਤੇ ਆਸਟ੍ਰੇਲੀਆਈ ਖਿਡਾਰੀ ਹਨ ਜਿਨ੍ਹਾਂ ਨੇ 76 ਟੀ-20 ਵਿੱਚ ਟੀਮ ਦੀ ਕਪਤਾਨੀ ਕੀਤੀ ਹੈ । ਉਨ੍ਹਾਂ ਨੇ ਆਪਣੇ 103 ਟੀ-20 ਮੈਚਾਂ ਵਿੱਚ 34.28 ਦੀ ਔਸਤ ਨਾਲ ਦੌੜਾਂ ਬਣਾਈਆਂ । ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 142.5 ਰਿਹਾ। ਸਾਲ 2018 ਵਿੱਚ ਜ਼ਿੰਬਾਬਵੇ ਖਿਲਾਫ਼ ਉਨ੍ਹਾਂ ਨੇ 76 ਗੇਂਦਾਂ ਵਿੱਚ 172 ਦੌੜਾਂ ਬਣਾ ਕੇ ਇੱਕ ਵੱਖਰਾ ਰਿਕਾਰਡ ਬਣਾਇਆ ਸੀ । ਪਰ ਹੁਣ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਭਾਰਤ ਨਾਲ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਆਪਣੇ ਸੰਨਿਆਸ ਨੂੰ ਲੈ ਕੇ ਫਿੰਚ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਹੁਣ 2024 ਦਾ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕਾਂਗਾ। ਅਜਿਹੇ ਵਿੱਚ ਸੰਨਿਆਸ ਲੈਣ ਦਾ ਸਹੀ ਸਮਾਂ ਹੈ ਜਿਸ ਨਾਲ ਟੀਮ ਆਪਣੀ ਭਵਿੱਖ ਦੀ ਰਣਨੀਤੀ ‘ਤੇ ਕੰਮ ਕਰ ਸਕੇ । ਮੈਂ ਆਪਣੇ ਪਰਿਵਾਰ, ਪਤਨੀ, ਟੀਮ, ਆਸਟ੍ਰੇਲੀਆ ਦੇ ਕ੍ਰਿਕਟਰਾਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੇ ਕਰੀਅਰ ਦੌਰਾਨ ਮੇਰਾ ਸਾਥ ਦਿੱਤਾ । ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਆਪਣਾ ਸਹਿਯੋਗ ਦਿੱਤਾ । 2021 ਵਿੱਚ ਟੀ-20 ਵਿਸ਼ਵ ਕੱਪ ਅਤੇ 2015 ਵਿੱਚ ਵਨਡੇ ਵਿਸ਼ਵ ਕੱਪ ਜਿੱਤਣਾ ਮੇਰੇ ਕਰੀਅਰ ਦੀਆਂ ਸਭ ਤੋਂ ਖਾਸ ਯਾਦਾਂ ਰਹਿਣ ਵਾਲੀਆਂ ਹਨ। ਇਨ੍ਹਾਂ 12 ਸਾਲਾਂ ਵਿੱਚ ਆਪਣੇ ਦੇਸ਼ ਲਈ ਖੇਡਣਾ, ਕੁਝ ਬਿਹਤਰੀਨ ਖਿਡਾਰੀਆਂ ਦਾ ਸਾਹਮਣਾ ਕਰਨਾ, ਇਹ ਉਹ ਸਨਮਾਨ ਹੈ ਜੋ ਹਰ ਕੋਈ ਚਾਹੁੰਦਾ ਹੈ।