ਪੰਜਾਬੀ ਸਿੰਗਰ ਦੇ ਭਰਾ ਨੂੰ ਪਿਆਰ ‘ਚ ਮਿਲੀ ਬੇਵਫਾਈ, ਪ੍ਰੇਮਿਕਾ ਦਾ ਰਿਸ਼ਤਾ ਕਿਤੇ ਹੋਰ ਹੋਇਆ ਤਾਂ ਕਰ ਲਈ ਖੁਦਕੁਸ਼ੀ

ਪੰਜਾਬੀ ਸਿੰਗਰ ਦੇ ਭਰਾ ਨੂੰ ਪਿਆਰ ‘ਚ ਮਿਲੀ ਬੇਵਫਾਈ, ਪ੍ਰੇਮਿਕਾ ਦਾ ਰਿਸ਼ਤਾ ਕਿਤੇ ਹੋਰ ਹੋਇਆ ਤਾਂ ਕਰ ਲਈ ਖੁਦਕੁਸ਼ੀ

 

ਅਜਨਾਲਾ (ਵੀਓਪੀ ਬਿਊਰੋ) ਅੱਜਕਲ੍ਹ ਦੇ ਸਮੇਂ ਵਿੱਚ ਨੌਜਵਾਨ ਪੀੜੀ ਖੁਦਕੁਸ਼ੀ ਵਰਗੇ ਕਦਮ ਜਲਦਬਾਜ਼ੀ ਵਿੱਚ ਹੀ ਚੁੱਕ ਲੈਂਦੀ ਹੈ। ਨੌਜਵਾਨ ਪੀੜੀ ਵਿੱਚ ਜਿੱਥੇ ਬੇਰੁਜ਼ਗਾਰੀ ਨੂੰ ਲੈ ਕੇ ਕਾਫੀ ਤਣਾਅ ਹੈ, ਉੱਥੇ ਹੀ ਪਿਆਰ ਦੇ ਨਾਮ ‘ਤੇ ਵੀ ਨੌਜਵਾਨ ਪੀੜੀ ਅਜਿਹੇ ਕਦਮ ਜਲਦ ਹੀ ਚੁੱਕ ਲੈਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਕੋਟਲਾ ਸੋਰਾਜ ਲੋਹਾਰ ਵਿਖੇ, ਜਿੱਥੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਰਿਸ਼ਤਾ ਕਿਤੇ ਹੋਰ ਹੋਣ ‘ਤੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪੰਜਾਬੀ ਲੋਕ ਗਾਇਕ ਨਰਿੰਦਰ ਕੋਟਲਾ ਦੇ ਭਰਾ ਵੱਜੋਂ ਹੋਈ ਹੈ। ਗਾਇਕ ਨਰਿੰਦਰ ਕੋਟਲਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਡਾ. ਸੁਰਿੰਦਰ ਸਿੰਘ ਪਿੰਡ ਨੇਪਾਲ ਵਿਖੇ ਮੈਡੀਕਲ ਦੀ ਦੁਕਾਨ ਕਰਦਾ ਸੀ ਤੇ ਉਸਦੀ ਪਿੰਡ ਦੀ ਹੀ ਇਕ ਲੜਕੀ ਨਾਲ ਦੋਸਤੀ ਸੀ।

ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਅਚਾਨਕ ਉਸ ਕੁੜੀ ਨੇ ਫੋਨ ਕਰ ਕੇ ਉਸ ਦੇ ਭਰਾ ਨੂੰ ਦੱਸਿਆ ਕਿ ਉਸ ਦੀ ਮੰਗਣੀ ਕਿਤੇ ਹੋਰ ਹੋ ਗਈ ਹੈ, ਜਿਸ ਨੂੰ ਸੁਨਣ ਤੋਂ ਬਾਅਦ ਸੁਰਿੰਦਰ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

error: Content is protected !!