ਕੁੱਤੇ ਦੀ ਮੌਤ ਹੋਣ ਤੇ ਮਾਲਕ ਵਲੋਂ ਕੀਤਾ ਗਿਆ ਹੰਗਾਮਾ, ਸਕੂਲੀ ਬੱਚਿਆਂ ਦੀ ਭਰੀ ਬੱਸ ਤੇ ਕੀਤਾ ਦਾਤਰ ਨਾਲ ਹਮਲਾ, ਦੇਖੋ ਵੀਡੀਓ 

ਕੁੱਤੇ ਦੀ ਮੌਤ ਹੋਣ ਤੇ ਮਾਲਕ ਵਲੋਂ ਕੀਤਾ ਗਿਆ ਹੰਗਾਮਾ, ਸਕੂਲੀ ਬੱਚਿਆਂ ਦੀ ਭਰੀ ਬੱਸ ਤੇ ਕੀਤਾ ਦਾਤਰ ਨਾਲ ਹਮਲਾ, ਦੇਖੋ ਵੀਡੀਓ

ਵੀਓਪੀ ਬਿਊਰੋ – ਗੁਰਦਸਪੂਰ ਦੇ ਪਿੰਡ ਹਰਚੋਵਾਲ ਵਿਖੇ ਇੱਕ ਸਕੂਲੀ ਬੱਸ ਦੇ ਅੱਗੇ ਕੁੱਤਾ ਆਉਣ ਕਰਕੇ ਕੁੱਤੇ ਮੌਤ ਹੋ ਗਈ| ਪਾਲਤੂ ਕੁੱਤਾ ਹੋਣ ਕਰਕੇ ਉਸਦੇ ਮਾਲਕ ਨੇ ਗੁੱਸੇ ਵਿਚ ਆ ਕੇ ਆਪਣੇ ਸਾਥੀਆਂ ਸਮੇਤ ਸਕੂਲੀ ਬੱਚਿਆਂ ਨਾਲ ਭਰੀ ਬੱਸ ਨੂ ਰੋਕ ਕੇ ਉਸਤੇ ਦਾਤਰ ਨਾਲ ਹਮਲਾ ਕਰ ਦਿਤਾ| ਬਚਾ ਕਰਦੇ ਹੋਏ ਬੱਸ ਦੇ ਡ੍ਰਾਈਵਰ ਨੇ ਹਮਲਾਵਰਾਂ ਦੀ video ਬਣਾ ਲਿੱਤੀ| ਡ੍ਰਾਈਵਰ ਨੇ ਦੱਸਿਆ ਕਿ ਤੰਗ ਗਲੀਆਂ ਹੋਣ ਕਰਕੇ ਉਹ ਬੱਸ ਹੋਲੀ ਚਲਾ ਰਿਹਾ ਸੀ ਪਰ ਅਚਾਨਕ ਹੀ ਲੜਦੇ ਹੋਏ 2 ਕੁੱਤੇ ਉਸਦੀ ਬੱਸ ਅੱਗੇ ਆ ਆ ਗਏ| ਡ੍ਰਾਈਵਰ ਨੇ ਦੱਸਿਆ ਕਿ ਉਸਨੇ ਬੱਸ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਬਾਵਜੂਦ ਵੀ ਇੱਕ ਕੁੱਤਾ ਬੱਸ ਥਲੇ ਆ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ |

ਕੁਝ ਮਿਨਟ ਬਾਅਦ ਹੀ ਕੁਝ ਲੋਕ ਤਲਵਾਰਾਂ ਲੈ ਕੇ ਬੱਸ ਤੇ ਹਮਲਾ ਕਰਨ ਲੱਗੇ ਜਿਸਨੂੰ ਦੇਖ ਕੇ ਬੱਚੇ ਡਰ ਗਏ ਅਤੇ ਰੋਣ ਲੱਗੇ| ਬੱਚਿਆਂ ਦੇ ਰੁਕਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਉਸ ਨੇ ਕੁੱਤੇ ਦੇ ਮਾਲਕ ਨੂੰ ਇਕ ਪਾਸੇ ਲਿਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਮਾਮਲਾ ਕਿਤੇ ਸ਼ਾਂਤ ਹੋਇਆ।

ਬੱਸ ਡਰਾਈਵਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਬੱਸ ‘ਤੇ ਹਮਲਾ ਕੀਤਾ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਗੁੱਸੇ ‘ਚ ਆਏ ਹਮਲਾਵਰ ਕਹਿ ਰਹੇ ਸਨ ਕਿ ਉਨ੍ਹਾਂ ਦਾ 50 ਹਜ਼ਾਰ ਦਾ ਕੁੱਤਾ ਮਰ ਚੁੱਕਾ ਹੈ। ਬੱਚਿਆਂ ਨੂੰ ਕੁਝ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਫਿਲਹਾਲ ਮਾਮਲਾ ਪੁਲਸ ਦੇ ਧਿਆਨ ‘ਚ ਆ ਗਿਆ ਹੈ|

ਥਾਣਾ ਸ਼੍ਰੀ ਹਰਗੋਬਿੰਦਪੁਰ ਐਸ.ਐਚ.ਓ ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਡਰਾਈਵਰ ਬਲਵਿੰਦਰ ਸਿੰਘ ਵਲੋਂ ਦਿੱਤੇ ਬਿਆਨ ਦੇ ਅਧਾਰ ਤੇ ਇੱਕ ਮਹਿਲਾ ਸਮੇਤ 4 ਅਣਪਛਾਤੇ ਵਿਅਕਤੀਆਂ ਤੇ ਧਾਰਾ 440, 427,341,506 ਤਹਿਤ ਮਾਮਲਾ ਦਰਜ ਕਰ ਲਿਤਾ ਗਿਆ ਹੈ|

 

ਦੇਖੋ ਵੀਡੀਓ…..

 

error: Content is protected !!