ਜਲੰਧਰ ‘ਚ ਗੁੰਡਾਗਰਦੀ ਦਾ ਨੰਗਾ ਨਾਚ; ਘਰ ‘ਚ ਵੜ ਕੇ ਪਿਓ-ਪੁੱਤ ‘ਤੇ ਚਲਾਈਆਂ ਗੋਲੀਆਂ

ਜਲੰਧਰ ‘ਚ ਗੁੰਡਾਗਰਦੀ ਦਾ ਨੰਗਾ ਨਾਚ; ਘਰ ‘ਚ ਵੜ ਕੇ ਪਿਓ-ਪੁੱਤ ‘ਤੇ ਚਲਾਈਆਂ ਗੋਲੀਆਂ

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਵਿਦਾਸ ਨਗਰ ‘ਚ ਕੁਝ ਨੌਜਵਾਨਾਂ ਨੇ ਇਕ ਘਰ ‘ਚ ਵੜ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਪਰਿਵਾਰ ਦੇ ਮੈਂਬਰਾਂ ‘ਤੇ ਗੋਲੀਆਂ ਵੀ ਚਲਾਈਆਂ। ਇਸ ਮੌਕੇ ਗੋਲੀਆਂ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ ਹੋ ਗਏ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦ ਜ਼ਖਮੀ ਵਿਅਕਤੀ ਦਾ ਭਰਾ ਆਇਆ ਬਦਮਾਸ਼ਾਂ ਨੇ ਉਸ ‘ਤੇ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਨਵਜੋਤ ਅਤੇ ਉਸ ਦਾ ਪਿਤਾ ਸਤਨਾਮ ਲਾਲ ਰਵਿਦਾਸ ਨਗਰ ਦੀ ਗਲੀ ਨੰਬਰ ਇੱਕ ਵਿੱਚ ਪਰਿਵਾਰ ਸਮੇਤ ਰਾਤ ਦਾ ਖਾਣਾ ਖਾ ਰਹੇ ਸਨ। ਤਾਂ ਇਸ ਦੌਰਾਨ ਜ਼ਿੰਦਾ ਫਾਟਕ ਦੇ ਨਾਲ ਲੱਗਦੇ ਮੁਹੱਲੇ ਤੋਂ ਗੋਰਾ ਨਾਂ ਦਾ ਵਿਅਕਤੀ ਆਪਣੇ ਸਾਥੀਆਂ ਸਮੇਤ ਉਸ ਦੇ ਘਰ ਦਾਖਲ ਹੋ ਗਿਆ। ਘਰ ਦੇ ਅੰਦਰ ਵੜ ਕੇ ਨਵਜੋਤ ਵੱਲ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਨਵਜੋਤ ਦੇ ਪਿਤਾ ਨੇ ਹਮਲਾਵਰ ਗੋਰਾ ਤੋਂ ਉਸ ਦਾ ਬਚਾਅ ਕਰਨ ਦੀ ਕੋਸਿਸ਼ ਕੀਤੀ।


ਇਸ ਦੌਰਾਨ ਬਦਮਾਸ਼ਾਂ ਨੇ ਬੇਟੇ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਪਿਤਾ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਸਤਨਾਮ ਲਾਲ ਨੇ ਦੱਸਿਆ ਕਿ ਉਹ ਮਕਸੂਦਾਂ ਸਥਿਤ ਪੈਟਰੋਲ ਪੰਪ ‘ਤੇ ਹੀ ਕੰਮ ਕਰਦਾ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!