ਪੰਜਾਬ : ਰਿਵਾਲਵਰ ਲਹਿਰਾ ਖੋਲ੍ਹਿਆ ਟ੍ਰੈਫਿਕ ਜਾਮ, ਵੀਡੀਓ ਵਾਇਰਲ

ਪੰਜਾਬ : ਰਿਵਾਲਵਰ ਲਹਿਰਾ ਖੋਲ੍ਹਿਆ ਟ੍ਰੈਫਿਕ ਜਾਮ, ਵੀਡੀਓ ਵਾਇਰਲ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਚਾਹੇ ਸੋਸ਼ਲ ਮੀਡੀਆ ਅਤੇ ਖੁੱਲ੍ਹੇਆਮ ਹਥਿਆਰ ਲਹਿਰਾਉਣ ਅਤੇ ਪ੍ਰਦਰਸ਼ਨ ਕਰਨ ਤੇ ਪਾਬੰਦੀ ਲਗਾ ਚੁੱਕੀ ਹੈ। ਬਾਵਜੂਦ ਇਸ ਦੇ ਪੰਜਾਬ ਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ| ਤਾਜਾ ਮਾਮਲਾ ਅੰਮ੍ਰਿਤਸਰ ਦੇ ਪੁਤਲੀ ਘਰ ਇਲਾਕੇ ਦੇ ਮੇਨ ਬਜ਼ਾਰ ਦਾ ਹੈ| ਜਿਥੇ ਹੱਥ ਚ ਰਿਵਾਲਵਰ ਫੜੀ ਇਕ ਵਿਅਕਤੀ ਨੇ ਟ੍ਰੈਫਿਕ ਜਾਮ ਖੋਲ੍ਹ ਕੇ ਆਪਣੀ ਕਾਰ ਭਜਾ ਲਈ। ਬਾਜ਼ਾਰ ਚ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਦੇ ਕਰੀਬ ਪੁਤਲੀਘਰ ਬਾਜ਼ਾਰ ਵਿੱਚ ਵਿਅਕਤੀ ਦੀ ਕਾਰ ਜਾਮ ਵਿੱਚ ਫਸ ਗਈ। ਜਾਮ ਤੋਂ ਤੰਗ ਆ ਕੇ ਇੱਕ 55 ਸਾਲਾ ਵਿਅਕਤੀ ਕਾਰ ਵਿੱਚੋਂ ਬਾਹਰ ਨਿਕਲਿਆ। ਉਸ ਕੋਲ ਰਿਵਾਲਵਰ ਸੀ, ਉਸਨੇ ਉਸਨੂੰ ਹਵਾ ‘ਚ ਲਹਿਰਾ ਕੇ ਟ੍ਰੈਫਿਕ ਖੋਲਿਆ ਅਤੇ ਆਪਣੀ ਕਾਰ ਲੈ ਕੇ ਚਲਾ ਗਿਆ। ਜਿਵੇਂ ਹੀ ਵਿਅਕਤੀ ਆਪਣੀ ਕਾਰ ਲੈ ਕੇ ਨਿਕਲਦਾ ਹੈ ਤਾਂ ਉਥੇ ਜਾਮ ਦੀ ਹਾਲਤ ਪਹਿਲਾਂ ਵਰਗੀ ਹੋ ਜਾਂਦੀ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਅਕਤੀ ਦੀ ਭਾਲ ਕਰ ਰਹੀ ਹੈ। ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਸ ਐਚ ਓ ਅੰਮ੍ਰਿਤਸਰ ਕੈਂਟ ਨੇ ਦੱਸਿਆ ਕਿ ਮੁਲਜ਼ਮ ਦੀ ਵਾਇਰਲ ਹੋਈ ਵੀਡੀਓ ਪੁਲੀਸ ਕੋਲ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!