ਦੋ ਰੂਸੀ ਕੁੜੀਆਂ ਪੁਲਿਸ ਨੇ ਕੀਤੀਆਂ ਗ੍ਰਿਫਤਾਰ, ਹੋਟਲਾਂ ‘ਚ ਚਲ ਰਿਹਾ ਸੀ ਦੇਹ ਵਪਾਰ

ਦੋ ਰੂਸੀ ਕੁੜੀਆਂ ਪੁਲਿਸ ਨੇ ਕੀਤੀਆਂ ਗ੍ਰਿਫਤਾਰ, ਹੋਟਲਾਂ ਚ ਚਲ ਰਿਹਾ ਸੀ ਦੇਹ ਵਪਾਰ

 

ਵੀਓਪੀ ਬਿਊਰੋ – ਜੀਰਕਪੁਰ ਦੇ ਵੱਖ-ਵੱਖ ਹੋਟਲਾਂ ਚ ਚਲ ਰਹੇ ਦੇਹ ਵਪਾਰ ਦੇ ਧੰਦੇ ਤੇ ਜੀਰਕਪੁਰ ਪੁਲਿਸ ਨੇ ਕਰਵਾਈ ਕੀਤੀ| ਕਾਰਵਾਈ ਕਰਦੇ ਹੋਏ ਪੁਲਿਸ ਨੇ 9 ਹੋਟਲਾਂ ‘ਤੇ ਛਾਪੇਮਾਰੀ ਕਰਕੇ 4 ਗਿਰਫਤਾਰ ਕੀਤੇ ਜਿਨ੍ਹਾ ਵਿਚ 2 ਵਿਦੇਸ਼ੀ ਮਹਿਲਾਵਾਂ ਸਨ|

ਐਸਐਚਓ ਜ਼ੀਰਕਪੁਰ ਦੀਪਇੰਦਰ ਸਿੰਘ ਬਰਾੜ ਨੇ ਮੀਡਿਆ ਨੂੰ ਦਸਿਆ ਕਿ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਰਵਾਈ ਕਰਦੇ ਹੋਏ ਪਟਿਆਲਾ ਰੋਡ ਤੇ ਹੋਟਲ ਜੇਬੀ, ਅਤੇ ਕੈਨਰਾ bank ਦੇ ਕੋਲ ਹੋਟਲ ਕੈਰਾਵੈਨ, ਹੋਟਲ ਬੈਂਕਾਕ, ਹੋਟਲ ਕੇਸੀ ਰਾਇਲ ਦਫ਼ਤਰ ਦੇ ਕੋਲ ਐਨ.ਕੇ. , ਲਾਈਫਲਾਈਨ ਹਸਪਤਾਲ ਨੇੜੇ ਯੂਟੀ ਬੈਰੀਅਰ, ਓਲਡ ਹਿਮਾਚਲ ਹੋਟਲ, ਹੋਟਲ ਰੈੱਡ ਚਿੱਲੀ, ਪਟਿਆਲਾ ਰੋਡ, ਹੋਟਲ ਹਨੀ ਅਨਮੋਲ, ਹੋਟਲ ਏਕੇ ਗ੍ਰੈਂਡ ਅਤੇ ਹੋਟਲ-67, ਖਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ।

ਹੋਟਲ ਹਨੀ ਅਨਮੋਲ ਦਾ ਮੈਨਜੇਰ ਹਨੀ ਹੋਟਲ ਦੇ ਕਮਰੇ ਵਿਚ ਬੰਦ ਪਾਇਆ ਗਿਆ| ਜੋ ਕਿ ਗੈਰ ਕਾਨੂਨੀ ਗਤਿਵਿਧਿਆਂ ਵਿੱਚ ਸ਼ਾਮਲ ਸੀ| ਹੋਟਲ ਏਕੇ ਗ੍ਰੈੰਡ ਖ੍ਲਾਫ਼ ਮੈਨਜੇਰ ਦੇ ਬਿਨਾਂ ਕਿਸੇ ਪਛਾਣ ਪੱਤਰ ਜੋੜੇ ਨੂੰ ਕਮਰਾ ਅਲਾਟ ਕਰਨ ਤੋਂ ਇਲਾਵਾ ਅਨੈਤਿਕ ਟ੍ਰੈਫਿਕ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ|

ਨਾਲ ਹੀ, ਹੋਟਲ 67 ‘ਚ ਦੋ ਰੂਸੀ ਲੜਕੀਆਂ ਬਰਾਮਦ ਹੋਈਆਂ। ਪ੍ਰਬੰਧਕ/ਮਾਲਕ ਵਿਰੁੱਧ ਅਨੈਤਿਕ ਵਪਾਰ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!