ਰਾਜਾ ਵੜਿੰਗ ਨੇ ਪਰਨੀਤ ਕੌਰ ਨੂੰ ਕਿਹਾ ਹੰਕਾਰੀ, ਕਿਹਾ-ਵੋਟਾਂ ਕਾਂਗਰਸ ਦੇ ਨਾਮ ਨੂੰ ਪਈਆਂ ਸੀ, ਤੁਸੀ ਕਾਂਗਰਸ ਨੂੰ ਹੀ ਪਹੁੰਚਾਇਆ ਨੁਕਸਾਨ

ਰਾਜਾ ਵੜਿੰਗ ਨੇ ਪਰਨੀਤ ਕੌਰ ਨੂੰ ਕਿਹਾ ਹੰਕਾਰੀ, ਕਿਹਾ-ਵੋਟਾਂ ਕਾਂਗਰਸ ਦੇ ਨਾਮ ਨੂੰ ਪਈਆਂ ਸੀ, ਤੁਸੀ ਕਾਂਗਰਸ ਨੂੰ ਹੀ ਪਹੁੰਚਾਇਆ ਨੁਕਸਾਨ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵਿਚਕਾਰ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਵੱਲੋਂ ਪਰਨੀਤ ਕੌਰ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਪਰਨੀਤ ਕੌਰ ਨੇ ਵੀ ਗਰਮ ਤੇਵਰਾਂ ਵਿੱਚ ਹੀ ਕਾਂਗਰਸ ਨੂੰ ਨੋਟਿਸ ਦਾ ਜਵਾਬ ਦਿੱਤਾ ਸੀ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਕ ਟਵੀਟ ਕਰ ਕੇ ਪਰਨੀਤ ਕੌਰ ਖਿਲਾਫ਼ ਭੜਾਸ ਕੱਢੀ ਹੈ ਅਤੇ ਪਰਨੀਤ ਕੌਰ ਨੂੰ ਹੰਕਾਰੀ ਵਜੋਂ ਦਰਸਾਇਆ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਕਾਂਗਰਸ ਦੇ ਮੁਅੱਤਲੀ ਨੋਟਿਸ ਦਾ ਜਵਾਬ ਦਿੱਤਾ। ਇਸ ‘ਚ ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ‘ਤੇ ਸਵਾਲ ਖੜ੍ਹੇ ਕੀਤੇ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ‘ਤੇ ਹਮਲਾ ਬੋਲਿਆ।

ਵੜਿੰਗ ਨੇ ਟਵੀਟ ਕੀਤਾ- ਪ੍ਰਨੀਤ ਕੌਰ ਵੱਲੋਂ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਗਿਆ ਜਵਾਬ ਪਾਰਟੀ ਪ੍ਰਤੀ ਉਸ ਦਾ ਹੰਕਾਰ ਦਰਸਾਉਂਦਾ ਹੈ। ਲੋਕਾਂ ਨੇ ਤੁਹਾਨੂੰ ਕਾਂਗਰਸ ਦੇ ਉਮੀਦਵਾਰ ਵਜੋਂ ਵੋਟਾਂ ਪਾਈਆਂ ਹਨ। ਤੁਸੀਂ ਪੰਜਾਬ ਅਤੇ ਕਾਂਗਰਸ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਸੀ। ਕਰਮ ਕਾਨੂੰਨ ਹੈ, ਤੁਸੀਂ ਜੋ ਬੀਜੋਗੇ ਉਹੀ ਵੱਢੋਗੇ।

error: Content is protected !!