ਜਦੋਂ ਸਵੇਰ 7 ਵਜੇ ਮੰਤਰੀ ਹਰਜੋਤ ਬੈਂਸ ਨੇ ਮਾਰਿਆ ਛਾਪਾ, ਮੁਲਾਜ਼ਮਾਂ ਦੇ ਕੰਬ ਗਏ ਹੱਥ-ਪੈਰ

ਜਦੋਂ ਸਵੇਰ 7 ਵਜੇ ਮੰਤਰੀ ਹਰਜੋਤ ਬੈਂਸ ਨੇ ਮਾਰਿਆ ਛਾਪਾ, ਮੁਲਾਜ਼ਮਾਂ ਦੇ ਕੰਬ ਗਏ ਹੱਥ-ਪੈਰ

ਸ਼੍ਰੀ ਆਨੰਦਪੁਰ ਸਾਹਿਬ- ਮਾਨ ਸਰਕਾਰ ‘ਚ ਮੰਤਰੀ ਹਰਜੋਤ ਬੈਂਸ ਐਕਸ਼ਨ ‘ਚ ਹਨ । ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਵੱਲੋਂ ਅਚਨਚੇਤ ਛਾਪੇਮਾਰੀ ਕਰਕੇ ਅਨੰਦਪੁਰ ਸਾਹਿਬ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਚੈਕਿੰਗ ਕੀਤੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਵੇਰੇ 7 ਵਜੇ ਹੀ ਚੈਕਿੰਗ ਲਈ ਪਹੁੰਚ ਗਏ।

ਮੁਲਾਜ਼ਮਾਂ ਦਾ ਡਿਊਟੀ ਸਮਾਂ 8 ਵਜੇ ਸੀ, ਮੁਲਾਜ਼ਮਾਂ ਨੂੰ ਸਮੇਂ ਸਿਰ ਪਹੁੰਚਣ ਲਈ ਫੋਨ ਕੀਤੇ, ਪ੍ਰੰਤੂ ਫਿਰ ਵੀ ਸਮੇਂ ਸਿਰਫ ਨਹੀਂ ਪਹੁੰਚੇ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਵੀ ਲਗਾਈ। ਇਸ ਮੌਕੇ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਅਨੰਦਪੁਰ ਸਾਹਿਬ ਸਾਰੇ ਸ਼ਹਿਰਾਂ ਤੋਂ ਸਾਫ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਗੈਰ ਹਾਜ਼ਰ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਸਫਾਈ ਕਰਮਚਾਰੀਆਂ ਦੀਆਂ ਖੁਦ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ ਉਹ ਸਾਰੇ ਸਫਾਈ ਕਰਮਚਾਰੀਆਂ ਦਾ ਇੱਕ ਵ੍ਹੱਟਸਐਪ ਗਰੁੱਪ ਬਣਾਉਣੇ ਜਿਸ ਵਿੱਚ ਉਹ ਖੁਦ ਸ਼ਾਮਲ ਹੋਣਗੇ।ਉਨ੍ਹਾਂ ਸਾਰੇ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਸਭ ਨੇ ਸਵੇਰੇ 8 ਵਜੇ ਆਪਣੀ ਡਿਊਟੀ ਉਤੇ ਪਹੁੰਚ ਕੇ ਆਪਣੀ ਫੋਟੋ ਪਾਉਣੀ ਹੋਵੇਗੀ।

error: Content is protected !!