‘ਆਪ’ ਸਰਕਾਰ ਨੇ ਘਟਾਈ ਸਿੱਧੂ ਦੇ ਘਰੋਂ ਸੁਰੱਖਿਆ, ਚਾਰ ਜਵਾਨਾਂ ਨੂੰ ਬੁਲਾਇਆ ਵਾਪਸ

‘ਆਪ’ ਸਰਕਾਰ ਨੇ ਘਟਾਈ ਸਿੱਧੂ ਦੇ ਘਰੋਂ ਸੁਰੱਖਿਆ, ਚਾਰ ਜਵਾਨਾਂ ਨੂੰ ਬੁਲਾਇਆ ਵਾਪਸ

 

ਚੰਡੀਗੜ੍ਹ (ਵੀਓਪੀ ਬਿਊਰੋ) ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪਟਿਆਲਾ ਵਿੱਚ ਸਿੱਧੂ ਦੀ ਕੋਠੀ ਨੰਬਰ 26 ਵਿੱਚ ਚਾਰ ਪੁਲੀਸ ਮੁਲਾਜ਼ਮ ਤਾਇਨਾਤ ਸਨ ਜਿਨ੍ਹਾਂ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਾਪਸ ਬੁਲਾ ਲਿਆ ਸੀ। ਇਨ੍ਹਾਂ ਚਾਰ ਜਵਾਨਾਂ ਨੂੰ ਬੁੱਧਵਾਰ ਸਵੇਰੇ ਪਟਿਆਲਾ ਪੁਲਿਸ ਲਾਈਨ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ।

ਇਸ ਦੌਰਾਨ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸਿੱਧੂ ਪਰਿਵਾਰ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਅਨੁਸਾਰ ਸਿੱਧੂ ਦੀ ਕੋਠੀ ’ਤੇ ਚਾਰ ਸਥਾਨਕ ਪੁਲਿਸ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਵਾਪਸ ਬੁਲਾਇਆ ਗਿਆ ਹੈ। ਕੋਠੀ ਦੇ ਬਾਹਰ ਦੋ ਜਵਾਨ ਅਜੇ ਵੀ ਤਾਇਨਾਤ ਹਨ। ਹਾਲਾਂਕਿ ਸਿੱਧੂ ਦੀ ਜ਼ੈੱਡ ਪਲੱਸ ਸੁਰੱਖਿਆ ਬਰਕਰਾਰ ਹੈ। ਉਸ ਨੂੰ ਇਹ ਸੁਰੱਖਿਆ ਉਦੋਂ ਹੀ ਮਿਲਦੀ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦਾ ਹੈ।

error: Content is protected !!