ਬੱਕਰੀ ਨੂੰ ਲੈ ਕੇ ਹੋਈ ਲੜਾਈ ਬਣ ਗਈ ਜੰਗ ਦਾ ਮੈਦਾਨ, ਇਕ ਨੌਜਵਾਨ ਦਾ ਕਰ’ਤਾ ਕਤਲ

ਬੱਕਰੀ ਨੂੰ ਲੈ ਕੇ ਹੋਈ ਲੜਾਈ ਬਣ ਗਈ ਜੰਗ ਦਾ ਮੈਦਾਨ, ਇਕ ਨੌਜਵਾਨ ਦਾ ਕਰ’ਤਾ ਕਤਲ

ਵੀਓਪੀ ਬਿਊਰੋ – ਸੁਨਾਮ ਊਧਮ ਸਿੰਘ ਵਾਲਾ ਵਿੱਚ ਬੱਕਰੀ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹਿੰਸਕ ਝੜਪ ਹੋ ਗਈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਸ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਐਸਸੀਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਦੀ ਮੰਗ ਨੂੰ ਲੈ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮ੍ਰਿਤਕ ਬੂਟਾ ਸਿੰਘ ਦੀ ਲਾਸ਼ ਨੂੰ ਛਾਜਲੀ ਥਾਣੇ ਅੱਗੇ ਰੱਖ ਕੇ ਧਰਨਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਗੁੱਜਰਾਂ ਦਾ ਰਹਿਣ ਵਾਲਾ ਦਮਨਜੀਤ ਸਿੰਘ ਬੱਕਰੀਆਂ ਪਾਲਦਾ ਹੈ। ਉਹ 7 ਫਰਵਰੀ ਨੂੰ ਕਿਸੇ ਕੰਮ ਲਈ ਬਾਹਰ ਗਿਆ ਸੀ, ਉਸੇ ਦਿਨ ਦਮਨਜੀਤ ਸਿੰਘ ਦਾ ਰਿਸ਼ਤੇਦਾਰ ਬੂਟਾ ਸਿੰਘ ਬੱਕਰੀਆਂ ਚਰਾਉਣ ਗਿਆ ਸੀ। ਇਸ ਦੌਰਾਨ ਬੱਕਰੀ ਚਰਾਉਣ ਵਾਲਾ ਨਰੰਗ ਸਿੰਘ ਉਥੇ ਬੱਕਰੀਆਂ ਚਾਰ ਰਿਹਾ ਸੀ।

ਉਦੋਂ ਹੀ ਦਮਨਜੀਤ ਸਿੰਘ ਦੀ ਇੱਕ ਬੱਕਰੀ ਲਾਪਤਾ ਹੋ ਗਈ। ਜਦੋਂ ਸ਼ਾਮ ਨੂੰ ਬੂਟਾ ਸਿੰਘ, ਦਮਨਜੀਤ ਅਤੇ ਰਾਮਕਰਨ ਬੱਕਰੀ ਲੱਭਣ ਗਏ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਇਸ ਦੌਰਾਨ ਹਿੰਸਕ ਲੜਾਈ ਹੋਈ। ਨੰਗਲਾ ਨਿਵਾਸੀ ਬੂਟਾ ਸਿੰਘ ਪੁੱਤਰ ਇੰਦਰ ਸਿੰਘ ਅਤੇ ਗੁੱਜਰਾਂ ਨਿਵਾਸੀ ਹੰਸਾ ਸਿੰਘ ਪੁੱਤਰ ਦਮਨਜੀਤ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਦਕਿ ਬੂਟਾ ਸਿੰਘ ਵਾਸੀ ਨੰਗਲਾ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।

ਪੁਲਿਸ ਨੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬੂਟਾ ਸਿੰਘ ਅਤੇ ਦਮਨਜੀਤ ਸਿੰਘ ਅਨੁਸੂਚਿਤ ਬਰਾਦਰੀ ਨਾਲ ਸਬੰਧਤ ਹਨ। ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਤੋਂ ਇਲਾਵਾ, ਕੇਸ ਵਿੱਚ ਐਸਸੀ/ਐਸਟੀ ਐਕਟ ਜੋੜਿਆ ਜਾਣਾ ਚਾਹੀਦਾ ਹੈ।

ਇਸ ਦੌਰਾਨ ਪਲਵਿੰਦਰ ਸਿੰਘ ਚੀਮਾ ਐਸ.ਪੀ ਸੰਗਰੂਰ ਅਤੇ ਪ੍ਰਿਥਵੀ ਸਿੰਘ ਚਾਹਲ ਡੀ.ਐਸ.ਪੀ ਦਿੜਬਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਵਿਸ਼ਵਾਸ਼ ‘ਤੇ ਉਪਰੋਕਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

error: Content is protected !!