ਮਾਮੀ-ਭਾਣਜੇ ਦੇ ਪਿਆਰ ਨੇ ਚੜਾਇਆ ਨਵਾਂ ਚੰਨ, 10 ਦਿਨਾਂ ਤੋਂ ਲਾਪਤਾ ਮਾਮੇ ਦੀ ਕੀਤੀ ਭਾਲ ਤਾਂ ਹਰ ਕੋਈ ਰਹਿ ਗਿਆ ਹੈਰਾਨ

ਮਾਮੀ-ਭਾਣਜੇ ਦੇ ਪਿਆਰ ਨੇ ਚੜਾਇਆ ਨਵਾਂ ਚੰਨ, 10 ਦਿਨਾਂ ਤੋਂ ਲਾਪਤਾ ਮਾਮੇ ਦੀ ਕੀਤੀ ਭਾਲ ਤਾਂ ਹਰ ਕੋਈ ਰਹਿ ਗਿਆ ਹੈਰਾਨ

ਯੂਪੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਮੇਰਠ ‘ਚ ਮਾਮਾ-ਭਤੀਜੇ ਦੇ ਨਾਜਾਇਜ਼ ਸਬੰਧਾਂ ਨੇ ਵੱਡੀ ਤਬਾਹੀ ਮਚਾਈ। ਜਦੋਂ ਪੁਲਿਸ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਮਾਮਲੇ ਦੀਆਂ ਪਰਤਾਂ ਇੱਕ-ਇੱਕ ਕਰਕੇ ਖੁੱਲਣੀਆਂ ਸ਼ੁਰੂ ਹੋ ਗਈਆਂ। ਫਿਰ ਜੋ ਸੱਚ ਆਇਆ ਸਭ ਦੇ ਸਾਹਮਣੇ, ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਘਟਨਾ ਮੇਰਠ ਦੇ ਸਰੂਰਪੁਰ ਥਾਣੇ ਦੀ ਹੈ। ਇੱਥੇ ਡਾਹਰਾ ਪਿੰਡ ਦਾ ਰਹਿਣ ਵਾਲਾ 32 ਸਾਲਾ ਸੰਦੀਪ ਹੇਅਰ ਸੈਲੂਨ ਚਲਾਉਂਦਾ ਸੀ। ਅੱਜ ਤੋਂ ਕਰੀਬ 10 ਦਿਨ ਪਹਿਲਾਂ ਜਦ ਸੰਦੀਪ ਸੈਲੂਨ ‘ਤੇ ਸੀ ਤਾਂ ਉਸ ਦੇ ਮੋਬਾਈਲ ‘ਤੇ ਕਾਲ ਆਈ ਅਤੇ ਉਹ ਦੁਕਾਨ ਤੋਂ ਚਲਾ ਗਿਆ।

ਇਸ ਤੋਂ ਬਾਅਦ ਉਹ ਕਦੀ ਵਾਪਸ ਨਹੀਂ ਆਇਆ ਤੇ ਘਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਸੰਦੀਪ ਦੀ ਸੀਡੀਆਰ ਕੱਢਵਾਈ, ਜਿਸ ਦੇ ਆਧਾਰ ‘ਤੇ ਸੰਦੀਪ ਦੇ ਭਾਣਜੇ ਜੌਨੀ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪੁਲਿਸ ਨੇ ਜੌਨੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਘਟਨਾ ਦਾ ਖੁਲਾਸਾ ਕੀਤਾ। ਦਰਅਸਲ, ਜਦੋਂ ਪੁਲਿਸ ਨੇ ਸੰਦੀਪ ਦੀ ਕਾਲ ਡਿਟੇਲ ਦੇ ਨਾਲ ਜੌਨੀ ਦੀ ਸੀਡੀਆਰ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਜੌਨੀ ਅਤੇ ਉਸਦੀ ਮਾਮੀ ਭਾਵ ਸੰਦੀਪ ਦੀ ਪਤਨੀ ਪ੍ਰੀਤੀ ਵਿਚਕਾਰ ਲਗਾਤਾਰ ਗੱਲਬਾਤ ਚੱਲ ਰਹੀ ਸੀ।

ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਅਣਵਿਆਹਿਆ ਜੌਨੀ ਆਪਣੇ ਮਾਮੇ ਸੰਦੀਪ ਦੇ ਘਰ ਆਉਂਦਾ ਜਾਂਦਾ ਸੀ। ਸੰਦੀਪ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਜੌਨੀ ਦਾ ਆਉਣਾ-ਜਾਣਾ ਵਧ ਗਿਆ ਸੀ। ਇਸ ਦੌਰਾਨ ਉਸ ਦਾ ਆਪਣੀ ਮਾਮੀ ਪ੍ਰੀਤੀ ਨਾਲ ਸਬੰਧ ਬਣ ਗਿਆ। ਪਰ ਜਦੋਂ ਸੰਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਦੋਵਾਂ ਦੇ ਰਿਸ਼ਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ‘ਤੇ ਜੌਨੀ ਅਤੇ ਪ੍ਰੀਤੀ ਨੇ ਸੰਦੀਪ ਨੂੰ ਆਪਣੇ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਲਈ ਜੌਨੀ ਨੇ ਸੰਦਿਪ ਨੂੰ ਕਰਨਾਲ ਹਾਈਵੇਅ ‘ਤੇ ਬੁਲਾਇਆ ਅਤੇ ਉਸ ਦਾ ਕਤਲ ਕਰਕੇ ਗੰਨੇ ਦੇ ਖੇਤ ‘ਚ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੰਦੀਪ ਦੀ ਲਾਸ਼ ਬਰਾਮਦ ਕਰ ਲਈ ਹੈ।

error: Content is protected !!