ਆਸਟ੍ਰੇਲੀਆ ਖਿਲਾਫ਼ ਸੈਂਕੜਾ ਬਣਾ ਕੇ ਰੋਹਿਤ ਸ਼ਰਮਾ ਨੇ ਕਰ ਲਿਆ ਇਹ ਰਿਕਾਰਡ ਆਪਣੇ ਨਾਮ, ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਕਪਤਾਨ ਬਣਿਆ

ਆਸਟ੍ਰੇਲੀਆ ਖਿਲਾਫ਼ ਸੈਂਕੜਾ ਬਣਾ ਕੇ ਰੋਹਿਤ ਸ਼ਰਮਾ ਨੇ ਕਰ ਲਿਆ ਇਹ ਰਿਕਾਰਡ ਆਪਣੇ ਨਾਮ, ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਕਪਤਾਨ ਬਣਿਆ

ਨਾਗਪੁਰ (ਵੀਓਪੀ ਬਿਊਰੋ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਜ਼ਬਰਦਸਤ ਸੈਂਕੜਾ ਲਗਾਇਆ। ਇਹ ਉਸ ਦੇ ਵਨਡੇ ਕਰੀਅਰ ਦਾ 9ਵਾਂ ਸੈਂਕੜਾ ਸੀ। ਉਨ੍ਹਾਂ ਨੇ ਆਖਰੀ ਸੈਂਕੜਾ 2021 ‘ਚ ਇੰਗਲੈਂਡ ਖਿਲਾਫ ਓਵਲ ‘ਚ ਟੈਸਟ ‘ਚ ਲਗਾਇਆ ਸੀ। ਇਸ ਸੈਂਕੜੇ ਨਾਲ ਰੋਹਿਤ ਸ਼ਰਮਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।

ਉਹ ਕ੍ਰਿਕਟ ਦੇ ਤਿੰਨੋਂ ਫਾਰਮੈਟ, ਟੈਸਟ, ਵਨਡੇ ਅਤੇ ਟੀ-20 ਵਿੱਚ ਕਪਤਾਨ ਵਜੋਂ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਵਿਸ਼ਵ ਕ੍ਰਿਕਟ ਵਿੱਚ ਇਹ ਕਾਰਨਾਮਾ ਸਿਰਫ਼ ਚਾਰ ਖਿਡਾਰੀਆਂ ਨੇ ਕੀਤਾ ਹੈ। ਰੋਹਿਤ ਤੋਂ ਪਹਿਲਾਂ ਬਾਬਰ ਆਜ਼ਮ, ਤਿਲਕਰਤਨੇ ਦਿਲਸ਼ਾਨ ਅਤੇ ਫਾਫ ਡੂ ਪਲੇਸਿਸ ਇਹ ਕਾਰਨਾਮਾ ਕਰ ਚੁੱਕੇ ਹਨ।

ਨਾਗਪੁਰ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤੀ ਅਨੁਕੂਲ ਨਹੀਂ ਮੰਨੀ ਜਾਂਦੀ ਹੈ। ਇੱਥੋਂ ਦੀ ਪਿੱਚ ਸਪਿਨਰਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਅਜਿਹਾ ਵੀ ਹੋਇਆ। ਜਿੱਥੇ ਆਪਣੀ ਪਹਿਲੀ ਪਾਰੀ ‘ਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਦੌੜਾਂ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਉਹ ਸਿਰਫ 177 ‘ਤੇ ਹੀ ਸਿਮਟ ਗਏ। ਭਾਰਤ ਦੇ ਸਪਿਨਰ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਨਾਲ ਹੀ, ਸਪਿਨਰਾਂ ਦੇ ਖਿਲਾਫ ਵਧੀਆ ਖੇਡਣ ਲਈ ਜਾਣੀ ਜਾਂਦੀ ਟੀਮ ਇੰਡੀਆ ਦੇ ਖਿਡਾਰੀ ਵੀ ਚੰਗੀ ਬੱਲੇਬਾਜ਼ੀ ਨਹੀਂ ਕਰ ਸਕੇ ਹਨ। ਪਰ ਰੋਹਿਤ ਸ਼ਰਮਾ ਇਸ ਪਿੱਚ ‘ਤੇ ਵੀ ਆਪਣੇ ਅੰਦਾਜ਼ ‘ਚ ਬੱਲੇਬਾਜ਼ੀ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੋਰ 321 ਅਤੇ 7 ਵਿਕਟਾਂ ਡਿੱਗ ਗਈਆਂ ਸਨ। ਰੋਹਿਤ ਸ਼ਰਮਾ ਨੇ 120 ਦੋੜਾਂ ਬਣਾਈਆਂ।

ਰੋਹਿਤ ਸ਼ਰਮਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਸ ਤੋਂ ਪਹਿਲਾਂ ਵਿਸ਼ਵ ਕ੍ਰਿਕਟ ਦੇ ਤਿੰਨ ਕਪਤਾਨ ਇਹ ਕਾਰਨਾਮਾ ਕਰ ਚੁੱਕੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ, ਦੱਖਣੀ ਅਫਰੀਕੀ ਖਿਡਾਰੀ ਫਾਫ ਡੂ ਪਲੇਸਿਸ ਅਤੇ ਸ਼੍ਰੀਲੰਕਾ ਦੇ ਖਿਡਾਰੀ ਦਿਲਸ਼ਾਨ ਦੇ ਨਾਂ ਵੀ ਤਿੰਨੋਂ ਫਾਰਮੈਟਾਂ ਵਿੱਚ ਕਪਤਾਨ ਵਜੋਂ ਸੈਂਕੜੇ ਲਗਾਉਣ ਦਾ ਰਿਕਾਰਡ ਹੈ।

error: Content is protected !!