ਦੇਖ ਲਓ ਪ੍ਰੇਮੀ ਜੋੜੇ ਦੇ ਕੰਮ; ਟਰੇਨ ਅੱਗੇ ਆ ਕੇ ਕਰ ਲਈ ਖੁਦਕੁਸ਼ੀ, ਪੁਲਿਸ ਨੇ ਦੇਖੇ ਆਧਾਰ ਕਾਰਡ ਤਾਂ ਨਿਕਲੇ…

ਦੇਖ ਲਓ ਪ੍ਰੇਮੀ ਜੋੜੇ ਦੇ ਕੰਮ; ਟਰੇਨ ਅੱਗੇ ਆ ਕੇ ਕਰ ਲਈ ਖੁਦਕੁਸ਼ੀ, ਪੁਲਿਸ ਨੇ ਦੇਖੇ ਆਧਾਰ ਕਾਰਡ ਤਾਂ ਨਿਕਲੇ…

ਵੀਓਪੀ ਬਿਊਰੋ – ਜ਼ੀਰਕਪੁਰ ‘ਚ ਭਾਂਖਰਪੁਰ-ਘੱਗਰ ਰੇਲਵੇ ਪੁਲ ‘ਤੇ ਪਿੰਡ ਨਗਲਾ ਨੇੜੇ ਰੇਲਗੱਡੀ ਅੱਗੇ ਆ ਕੇ ਇਕ ਨੌਜਵਾਨ ਅਤੇ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਜਾਪਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਰੇਲਵੇ ਪੁਲਿਸ ਨੂੰ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਮਿਲਿਆ ਹੈ।

ਆਧਾਰ ਕਾਰਡ ਅਨੁਸਾਰ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ ਸਿੰਘ (33) ਵਾਸੀ ਰਘੂਕੁਲ ਨਗਰ, ਸ਼ਾਸਤਰੀ ਨਗਰ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਸੁਨੀਤਾ ਸੈਨਾਪਤੀ (32) ਵਾਸੀ ਹਾਲੀਵੁੱਡ ਹਾਈਟਸ-1 ਵੀਆਈਪੀ ਰੋਡ ਜ਼ੀਰਕਪੁਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲੜਕੀ ਨੂੰ ਜ਼ਖਮੀ ਹਾਲਤ ‘ਚ 108 ਐਂਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦੀ ਮੌਤ ਹੋ ਗਈ।

ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਜਾਂਚ ਅਧਿਕਾਰੀ ਮਨੋਹਰ ਸ਼ਰਮਾ ਨੇ ਦੱਸਿਆ ਕਿ ਦੋਵਾਂ ਨੇ ਸ਼ਾਮ 5.40 ਵਜੇ ਖੁਦਕੁਸ਼ੀ ਕਰ ਲਈ। ਇਸ ਸਮੇਂ ਯਾਤਰੀ ਰੇਲਗੱਡੀ ਅੰਬਾਲਾ ਤੋਂ ਕਾਲਕਾ ਵੱਲ ਜਾ ਰਹੀ ਸੀ। ਦੋ ਲਾਸ਼ਾਂ ਦਾ ਇਕੱਠੇ ਮਿਲਣਾ ਪ੍ਰੇਮ ਸਬੰਧਾਂ ਨੂੰ ਦਰਸਾਉਂਦਾ ਹੈ। ਆਧਾਰ ਕਾਰਡ ਦੇ ਆਧਾਰ ‘ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

error: Content is protected !!