ਇੰਨੋਸੈਂਟ ਹਾਰਟਸ ਵਿਖੇ ‘ਐਟਲੇਟਿਕੋ ਸਲਾਨਾ ਸਪੋਰਟਸ ਮੀਟ’ ਵਿੱਚ ਆਪਣੇ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੇ ਵੀ ਲਿਆ ਹਿੱਸਾ

ਇੰਨੋਸੈਂਟ ਹਾਰਟਸ ਵਿਖੇ ‘ਐਟਲੇਟਿਕੋ ਸਲਾਨਾ ਸਪੋਰਟਸ ਮੀਟ’ ਵਿੱਚ ਆਪਣੇ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੇ ਵੀ ਲਿਆ ਹਿੱਸਾ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ ਰੋਡ) ਵਿੱਚ ‘ਐਟਲੈਟਿਕੋ ਸਲਾਨਾ ਸਪੋਰਟਸ ਮੀਟ’ ਕਰਵਾਈ ਗਈ, ਜਿਸ ਵਿੱਚ ਪ੍ਰੀ ਸਕੂਲ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਪਿੱਕ ਦ ਕੈਰੇਟ, ਐਲੀਫੈਂਟ ਰਿੰਗ, ਮੈਜਿਕ ਸਟਿੱਕ,ਪਿੱਕ ਦ ਹੈਟ, ਡਰੈਗ ਦ ਬਾਲ,ਸ਼ਟਲ ਬਾਕਸ ਵਿਦ ਬਾਲ, ਬੈਂਗਲਸ ਇਨ ਵਿਦ ਬਾਸਕਟ ਆਦਿ ਖੇਡਾਂ ਵਿੱਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।

ਡਾ: ਪਲਕ ਗੁਪਤਾ ਬੌਰੀ (ਸੀ.ਐਸ.ਆਰ. ਡਾਇਰੈਕਟਰ) ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਬੱਚਿਆਂ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਕਰਦੀਆਂ ਹਨ ਸਗੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਾਉਂਦੀਆਂ ਹਨ। ਜਦੋਂ ਬੱਚੇ ਇੱਕ ਟੀਮ ਵਿੱਚ ਇਕੱਠੇ ਖੇਡਦੇ ਹਨ ਤਾਂ ਉਨ੍ਹਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।ਸ੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਕਿਹਾ ਕਿ ਅੱਜ-ਕੱਲ੍ਹ ਬੱਚੇ ਜ਼ਿਆਦਾਤਰ ਫੋਨ, ਗੈਜੇਟਸ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ, ਜਿਸ ਲਈ ਉਨ੍ਹਾਂ ਅੰਦਰ ਖੇਡਾਂ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ। ਮਾਪਿਆਂ ਨੇ ਖੁਦ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ।

error: Content is protected !!