ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿੱਟਰ ਦਾ ਸੀ.ਈ.ਓ ! ਤਸਵੀਰਾਂ ਹੋ ਰਹੀਆਂ ਵਾਇਰਲ

ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿੱਟਰ ਦਾ ਸੀ.ਈ.ਓ! ਤਸਵੀਰਾਂ ਹੋ ਰਹੀਆਂ ਵਾਇਰਲ

ਡੈਸਕ- ਐਲਨ ਮਸਕ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਐਲਨ ਮਸਕ ਨੂੰ ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਦੇ ਸੀਈਓ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਉਹ ਟਵਿੱਟਰ ’ਤੇ ਆਪਣੇ ਅਨੋਖੇ ਟਵੀਟਸ ਲਈ ਜਾਣੇ ਜਾਂਦੇ ਹਨ। ਟਵਿੱਟਰ ਦੇ ਨਵੇਂ ਸੀਈਓ ਐਲਨ ਮਸਕ ਆਪਣੇ ਟਵੀਟਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਉਹ ਹਰ ਰੋਜ਼ ਕੁਝ ਨਾ ਕੁਝ ਅਜਿਹਾ ਕਰਦੇ ਹਨ , ਜਿਸ ਕਾਰਨ ਯੂਜ਼ਰ ਗਰੁੱਪ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਂਦਾ ਹੈ। ਐਲਨ ਮਸਕ ਨੇ ਇਸ ਵਾਰ ਆਪਣੀ ਸੀਈਓ ਦੀ ਸੀਟ ਛੱਡ ਦਿੱਤੀ ਹੈ। ਹਾਂ, ਹੈਰਾਨ ਨਾ ਹੋਵੋ, ਸਾਰੀ ਗੱਲ ਜਾਣਨਾ ਜ਼ਰੂਰੀ ਹੈ।

ਦਰਅਸਲ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਇਕ ਟਵੀਟ ਸ਼ੇਅਰ ਕੀਤਾ ਹੈ। ਇਸ ਟਵੀਟ ’ਚ ਉਨ੍ਹਾਂ ਦੀ ਸੀਈਓ ਦੀ ਕੁਰਸੀ ’ਤੇ ਕੋਈ ਹੋਰ ਨਜ਼ਰ ਆ ਰਿਹਾ ਹੈ। ਐਲਨ ਮਸਕ ਨੇ ਇਸ ਕੁਰਸੀ ’ਤੇ ਕੁੱਤੇ ਨੂੰ ਬਿਠਾਇਆ ਹੈ। ਇੰਨਾ ਹੀ ਨਹੀਂ ਟਵਿਟੱਰ ਦੇ ਸੀਈਓ ਨੇ ਕੁੱਤੇ ਨੂੰ ਕਾਲੀ ਟੀ-ਸ਼ਰਟ ਪਾ ਕੇ ਸੀਈਓ ਦੀ ਨਵੀਂ ਪਛਾਣ ਵੀ ਦਿੱਤੀ ਹੈ, ਜਿਸ ’ਤੇ ਸੀਈਓ ਵੀ ਲਿਖਿਆ ਹੋਇਆ ਹੈ। ਐਲੋਨ ਮਸਕ ਦੇ ਇਸ ਟਵੀਟ ਨੂੰ ਹੁਣ ਤਕ 15 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਐਲਨ ਮਸਕ ਦੀ ਇਸ ਪੋਸਟ ’ਤੇ ਯੂਜ਼ਰਜ਼ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਐਲਨ ਮਸਕ ਨੇ ਕੁੱਤੇ ਦੀ ਤਸਵੀਰ ਪੋਸਟ ਕਰਨ ਤੋਂ ਬਾਅਦ ਪਹਿਲਾ ਕੁਮੈਂਟ ਕਰਦਿਆਂ ਲਿਖਿਆ So much better than that other guy! ! ਯਾਨੀ ਇਸ ਸੀਟ ਨੂੰ ਸੰਭਾਲਣ ਲਈ ਕੁੱਤਾ ਦੂਜੇ ਵਿਅਕਤੀ ਨਾਲੋਂ ਲੱਖ ਗੁਣਾ ਬਿਹਤਰ ਹੈ। ਇਸ ਤੋਂ ਤੁਰੰਤ ਬਾਅਦ ਮਸਕ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ। ਨਵੀਂ ਪੋਸਟ ’ਚ ਕੁੱਤੇ ਦੇ ਸਾਹਮਣੇ ਟਵਿੱਟਰ ਦੇ ਕੁਝ ਦਸਤਾਵੇਜ਼ ਦਿਖਾਈ ਦੇ ਰਹੇ ਹਨ। ਹਾਲਾਂਕਿ, ਟਵਿੱਟਰ ਦੇ ਨਵੇਂ ਬੌਸ, Floki ਦਾ ਨਾਮ ਵੀ ਇੱਥੇ ਦਿਖਾਈ ਦਿੰਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਐਲਨ ਮਸਕ ਨੇ ਵੀ ਟਵਿੱਟਰ ’ਤੇ ਆਪਣਾ ਨਾਂ ਬਦਲਿਆ ਸੀ। ਹਾਲਾਂਕਿ ਬਾਅਦ ਵਿਚ ਇਸ ਨੂੰ ਠੀਕ ਕਰ ਲਿਆ ਸੀ।

 

error: Content is protected !!