12 ਲੱਖ ਦਾ ਲਿਆ ਸੀ ਕਰਜ਼ਾ, ਬੈਂਕ ਨੇ ਵਾਪਿਸ ਕਰਨ ਲਈ ਭੇਜਿਆ ਨੋਟਿਸ ਤਾਂ ਕਿਸਾਨ ਨੇ ਕਰ ਲਈ ਖੁਦਕੁਸ਼ੀ

12 ਲੱਖ ਦਾ ਲਿਆ ਸੀ ਕਰਜ਼ਾ, ਬੈਂਕ ਨੇ ਵਾਪਿਸ ਕਰਨ ਲਈ ਭੇਜਿਆ ਨੋਟਿਸ ਤਾਂ ਕਿਸਾਨ ਨੇ ਕਰ ਲਈ ਖੁਦਕੁਸ਼ੀ

 

ਪਟਿਆਲਾ (ਵੀਓਪੀ ਬਿਊਰੋ) ਬੈਂਕ ਦੇ ਕਰਜ਼ੇ ਤੋਂ ਤੰਗ ਆ ਕੇ ਪਟਿਆਲਾ ਦੇ ਪਿੰਡ ਸਹਿਜਪੁਰਾ ਖੁਰਦ ਦੇ ਕਿਸਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਰਾਮਦ ਕਰ ਲਿਆ। ਮ੍ਰਿਤਕ ਕਿਸਾਨ ਦੀ ਪਛਾਣ 32 ਸਾਲਾ ਗੁਰਜਿੰਦਰ ਸਿੰਘ ਵਜੋਂ ਹੋਈ ਹੈ।

ਮਵੀ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਪਤਨੀ ਕੋਮਲਪ੍ਰੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਪਰਿਵਾਰ ਨੂੰ ਸਰਕਾਰੀ ਬੈਂਕ ਵੱਲੋਂ ਪੁਰਾਣੇ ਕਰਜ਼ੇ ਦੇ 12 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ ਮਿਲਿਆ ਸੀ। ਨੋਟਿਸ ਮਿਲਣ ਤੋਂ ਬਾਅਦ ਹੀ ਉਸ ਦਾ ਪਤੀ ਗੁਰਜਿੰਦਰ ਸਿੰਘ ਪਰੇਸ਼ਾਨ ਰਹਿਣ ਲੱਗਾ। ਇਸ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ 8 ਫਰਵਰੀ ਨੂੰ ਘਰੋਂ ਨਿਕਲਿਆ ਪਰ ਮੁੜ ਕੇ ਨਹੀਂ ਪਰਤਿਆ।

ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਉਸੇ ਦਿਨ ਤੋਂ ਹੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੋਮਵਾਰ ਸ਼ਾਮ ਪਿੰਡ ਜੋੜਾਮਾਜਰਾ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚੋਂ ਕਿਸਾਨ ਦੀ ਲਾਸ਼ ਬਰਾਮਦ ਹੋਈ।

error: Content is protected !!