ਅੱਜ ਤੋਂ ਤੇਲੰਗਾਨਾ ਦੌਰੇ ‘ਤੇ ਮੁੱਖ ਮੰਤਰੀ ਮਾਨ, ਕਈ ਤਕਨੀਕਾਂ ਦੀ ਲੈਣਗੇ ਜਾਣਕਾਰੀ
ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇਲੰਗਾਨਾ ਦੇ ਦੋ ਦਿਨਾਂ ਦੌਰੇ ਦੇ ਹਿੱਸੇ ਵਜੋਂ ਬੁੱਧਵਾਰ ਸ਼ਾਮ ਨੂੰ ਹੈਦਰਾਬਾਦ ਪਹੁੰਚੇ। ਉਹ ਗਜਵੇਲ ਅਤੇ ਸਿੱਦੀਪੇਟ ਹਲਕਿਆਂ ਵਿੱਚ ਸਿੰਚਾਈ ਅਤੇ ਹੋਰ ਵਿਭਾਗਾਂ ਦੁਆਰਾ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਵੀਰਵਾਰ ਨੂੰ ਸਿੱਧੀਪੇਟ ਜ਼ਿਲ੍ਹੇ ਦਾ ਦੌਰਾ ਕਰਨਗੇ। ਸੀਐੱਮ ਮਾਨ ਦੇ ਨਾਲ ਸਿੰਚਾਈ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ।ਉਹ ਪਾਣੀ ਬਚਾਉਣ ਦੀ ਤਰਨੀਕ ਦੀ ਵੀ ਜਾਣਕਾਰੀ ਲੈਣਗੇ।
ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਭਗਵੰਤ ਮਾਨ ਦੇ ਨਾਲ ਸਿੱਦੀਪੇਟ ਜਾਣ ਦੀ ਸੰਭਾਵਨਾ ਹੈ ਜਿੱਥੇ ਉਹ ਕਲੇਸ਼ਵਰਮ ਲਿਫਟ ਇਰੀਗੇਸ਼ਨ ਸਕੀਮ ਦੇ ਹਿੱਸੇ ਵਜੋਂ ਕੋਂਡਾਪੋਚੰਮਾ ਸਾਗਰ ਜਲ ਭੰਡਾਰ ਦਾ ਦੌਰਾ ਕਰਨਗੇ, ਇਸ ਤੋਂ ਬਾਅਦ ਐਰਵੇਲੀ ਵਿਖੇ ਬਣਾਏ ਗਏ ਚੈਕ-ਡੈਮਾਂ ਦਾ ਦੌਰਾ ਕਰਨਗੇ।
ਬਾਅਦ ਵਿੱਚ, ਦੋਵੇਂ ਮੁੱਖ ਮੰਤਰੀ ਪਾਂਡਵੁਲਾ ਚੇਰੂਵੂ ਟੈਂਕ ਦਾ ਦੌਰਾ ਕਰਨਗੇ ਅਤੇ ਮਿਸ਼ਨ ਕਾਕਤੀਆ ਦੇ ਤਹਿਤ ਕੀਤੇ ਗਏ ਟੈਂਕ ਦੀ ਬਹਾਲੀ ਦੇ ਕੰਮਾਂ ਦਾ ਅਧਿਐਨ ਕਰਨਗੇ। ਉਹ ਸਥਾਨਕ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ। ਪੰਜਾਬ ਸਰਕਾਰ ਵੱਲੋਂ 23-24 ਫਰਵਰੀ ਨੂੰ ਮੋਹਾਲੀ ਵਿਖੇ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਹੈ । ਇਸ ਵਿੱਚ ਦੇਸ਼-ਵਿਦੇਸ਼ ਦੇ ਪ੍ਰਮੁੱਖ ਕਾਰੋਬਾਰੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇਲੰਗਾਨਾ ਦੌਰੇ ‘ਤੇ ਜਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ CM ਮਾਨ ਪੰਜਾਬ ਦੇ ਕੁਝ ਪ੍ਰਾਜੈਕਟਾਂ ਲਈ ਇੱਥੋਂ ਦੇ ਮਾਹਿਰਾਂ ਤੋਂ ਵੀ ਜਾਣਕਾਰੀ ਹਾਸਿਲ ਕਰਨਗੇ।