ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ‘ਚ ਕਰਵਾਇਆ ਗਿਆ ਗ੍ਰੈਜੂਏਸ਼ਨ ਸਮਾਰੋਹ, 200 ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਡਿਗਰੀਆਂ
ਵੀਓਪੀ ਬਿਊਰੋ – ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ‘ਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪੰਜ ਵਿਭਾਗਾਂ ਇੰਫੋਰਮੇਸ਼ਨ ਤਕਨਾਲੋਜੀ, ਮੈਨਜਮੈਂਟ, ਹੋਟਲ ਮੈਨਜਮੈਂਟ, ਐਗਰੀਕਲਚਰ, ਅਤੇ ਮੈਡੀਕਲ ਲੈਬ ਸਾਇੰਸ ਦੇ 200 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 80% ਯੋਗ ਗ੍ਰੈਜੂਏਟ ਕਾਲਜ ਪਲੇਸਮੈਂਟ ਸੈੱਲ ਦੁਆਰਾ ਨਾਮਵਰ ਕੰਪਨੀਆਂ ਵਿੱਚ ਪਲੇਸਡ ਹਨ।
ਵਿਦਿਆਰਥੀਆਂ ਨੇ ਸਮਾਰੋਹ ਦਾ ਆਨੰਦ ਮਾਣਿਆ ਅਤੇ ਸਲੈਮ ਬੁੱਕ ‘ਤੇ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸੈਲਫੀ ਸਟੈਂਡ ‘ਤੇ ਸ਼ਾਨਦਾਰ ਯਾਦਾਂ ਨੂੰ ਵੀ ਕੈਪਚਰ ਕੀਤਾ।
ਮੁੱਖ ਮਹਿਮਾਨ ਡਾ. ਐਸ.ਕੇ ਮਿਸ਼ਰਾ ਨੇ ਆਪਣੇ ਸੰਬੋਧਨ ਵਿੱਚ ਤੀਜੀ ਕਨਵੋਕੇਸ਼ਨ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਨਵੇਂ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੇ ਅਕੈਡਮਿਕ ਖੇਤਰ ਵਿੱਚ ਸਿਖਰ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਪੇਸ਼ੇਵਰ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਗਿਆਨ ਦੀ ਵਧੀਆ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ ਸਿੱਖਿਆ ਵਿੱਚ ਉੱਚੇ ਮਿਆਰਾਂ ਨੂੰ ਕਾਇਮ ਰੱਖ ਰਿਹਾ ਹੈ ਅਤੇ ਨੌਜਵਾਨ ਗ੍ਰੈਜੂਏਟਾਂ ਨੂੰ ਸਮਾਜ ਦੀ ਉੱਨਤੀ ਲਈ ਢਾਲਣ ਵਿੱਚ ਮਦਦ ਕਰ ਰਿਹਾ ਹੈ।