ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਐਨਆਈਏ ਅਦਾਲਤ ਅੰਦਰ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਐਨਆਈਏ ਅਦਾਲਤ ਅੰਦਰ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ

ਸੰਗਰੂਰ ਜੇਲ੍ਹ ਪ੍ਰਸ਼ਾਸ਼ਨ ਨਹੀਂ ਦੇ ਰਿਹਾ ਮੈਡੀਕਲ ਦੀ ਸਹੁਲੀਅਤ

ਨਵੀਂ ਦਿੱਲੀ 16 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਥਾਈਲੈਂਡ ਤੋਂ ਫੜ ਕੇ ਲਿਆਂਦੇ ਗਏ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਸੰਗਰੂਰ ਜੇਲ੍ਹ ਵਲੋਂ ਅਦਾਲਤ ਅੰਦਰ ਪੇਸ਼ ਨਾ ਕੀਤੇ ਜਾਣ ਕਰਕੇ ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੀ ਪੇਸ਼ੀ ਭੁਗਤੀ ਅਤੇ ਉਨ੍ਹਾਂ ਦੇ ਨਾਲ ਮਾਮਲੇ ਵਿਚ ਨਾਮਜਦ ਭਾਈ ਜਗਦੇਵ ਸਿੰਘ, ਭਾਈ ਰਵਿੰਦਰਪਾਲ ਸਿੰਘ, ਭਾਈ ਹਰਚਰਨ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਵਲੋਂ ਐਨ ਆਈ ਏ ਜੱਜ ਰਾਕੇਸ਼ ਜੀ ਦੀ ਅਦਾਲਤ ਵਿਚ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਸਿੰਘਾਂ ਦੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਜ ਅਦਾਲਤ ਅੰਦਰ ਭਾਈ ਖਾਨਪੁਰੀ’ ਤੇ 121, 121 ਏ, 122,123,120 ਬੀ, ਅਸਲੇ ਦੀ ਧਾਰਾ 25, 13,17,18,18 ਬੀ, 20,38,40 ਯੂਏਪੀਏ ਅਧੀਨ ਚਾਰਜ ਲਗਾਏ ਗਏ ਹਨ ਜਦਕਿ ਬਾਕੀ ਸਿੰਘਾਂ ਦੇ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ ।

ਉਨ੍ਹਾਂ ਦਸਿਆ ਕਿ ਉਚ ਅਦਾਲਤ ਨੇ ਇਸ ਮਾਮਲੇ ਨੂੰ ਤਿੰਨ ਮਹੀਨਿਆਂ ਅੰਦਰ ਨਿਬੇੜਨ ਲਈ ਕਿਹਾ ਹੈ ਜਿਸ ਕਰਕੇ ਇਹ ਮਾਮਲਾ ਜਲਦੀ ਨਿਬੜਨ ਦੀ ਉਮੀਦ ਕੀਤੀ ਜਾ ਸਕਦੀ ਹੈ । ਭਾਈ ਖਾਨਪੁਰੀ ਦੇ ਪਰਿਵਾਰਿਕ ਮੈਂਬਰ ਨੇ ਦਸਿਆ ਕਿ ਪਹਿਲਾ ਵੀਂ ਜੇਲ੍ਹ ਕੱਟੀ ਹੋਣ ਕਰਕੇ ਭਾਈ ਖਾਨਪੁਰੀ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਹੁਣ ਜੇਲ੍ਹ ਪ੍ਰਸ਼ਾਸ਼ਨ ਉਨ੍ਹਾਂ ਨੂੰ ਮੈਡੀਕਲ ਦੀ ਸਹੁਲੀਅਤ ਨਹੀਂ ਦੇ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਇਸ ਲਈ ਕੌਮ ਦੇ ਆਗੂਆਂ ਦਾ ਖਾਸਕਰਕੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ, ਸਿੱਖ ਐਮਪੀ ਸਿਮਰਨਜੀਤ ਸਿੰਘ ਜੀ ਮਾਨ ਅਤੇ ਸਮੂਹ ਸਿੱਖ ਜਥੇਬੰਦੀਆਂ ਨਿਜੀ ਤੌਰ ਦੇ ਇਨ੍ਹਾਂ ਦੀ ਮੈਡੀਕਲ ਸੁਵਿਧਾ ਉਪਲਬੱਧ ਕਰਵਾਉਣ ਲਈ ਮਦਦ ਕਰਣ । ਅਦਾਲਤ ਅੰਦਰ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਏਗੀ ।

error: Content is protected !!