ਲਖਬੀਰ ਲੰਡਾ ਦੇ ਪਿੱਛੇ ਐੱਨ.ਆਈ.ਏ, ਮੋਟੇ ਇਨਾਮ ਦਾ ਕੀਤਾ ਐਲਾਨ
ਡੈਸਕ- ਪੰਜਾਬ ਚ ਵੱਧਦੇ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸੂਬੇ ਦੀ ਪੁਲਿਸ ਨਾਲ ਵੱਧ ਕੋਸ਼ਿਸ਼ਾਂ ਬਾਹਰਲੀਆਂ ਟੀਮਾਂ ਕਰ ਰਹੀ ਹਨ । ਦਿੱਲੀ ਪੁਲਿਸ ,ਗੁਜਰਾਤ ਪੁਲਿਸ ਅਤੇ ਐੱਨ.ਆਈ.ਏ ਕਈ ਕੇਸਾਂ ਨੂੰ ਸੁਲਝਾ ਚੁੱਕੀ ਹੈ, ਗ੍ਰਿਫਤਾਰੀਆਂ ਕਰ ਚੁੱਕੀ ਹੈ । ਇਸੇ ਵਿਚਕਾਰ ਗੈਨਗਸਟਰ ਲੰਡਾ ਨੂੰ ਲੈ ਕੇ ਨਵੀਂ ਖਬਰ ਆਈ ਹੈ ।
ਪੰਜਾਬ ਦਾ ਮੋਸਟ ਵਾਂਟੇਡ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਹਰੀਕੇ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਬੰਬ ਧਮਾਕੇ ਕਰਵਾ ਰਿਹਾ ਹੈ। ਵਿਦੇਸ਼ ‘ਚ ਬੈਠ ਕੇ ਉਸ ਨੇ ਪਹਿਲਾਂ ਮੋਹਾਲੀ ‘ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅਤੇ ਫਿਰ ਤਰਨਤਾਰਨ ‘ਚ ਪੁਲਿਸ ਸਟੇਸ਼ਨ ‘ਤੇ ਆਰਪੀਜੀ ਹਮਲਾ ਕੀਤਾ। ਵਧਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ NIA ਨੇ ਉਸ ‘ਤੇ 15 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।
ਜ਼ਿਕਰ ਕਰ ਦਈਏ ਕਿ ਲਖਬੀਰ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਦੋਂ ਤੋਂ ਪੰਜਾਬ ਅਤੇ ਦੇਸ਼ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪਹਿਲਾਂ ਉਸ ਦਾ ਨਾਂ ਸਿਰਫ਼ ਗੈਂਗਸਟਰ ਗਤੀਵਿਧੀਆਂ ਵਿਚ ਆਉਂਦਾ ਸੀ ਪਰ ਪਿਛਲੇ ਸਾਲ 2022 ਵਿੱਚ ਪੰਜਾਬ ਵਿਚ ਹੋਏ ਦੋ ਵੱਡੇ ਹਮਲਿਆਂ ਤੋਂ ਬਾਅਦ ਉਸ ਨੂੰ ਅੱਤਵਾਦੀਆਂ ਦੀ ਸ਼੍ਰੇਣੀ ਵਿਚ ਪਾ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਲਖਬੀਰ ਲੰਡਾ ਦੀ ਇੱਕ ਆਡੀਓ ਟੇਪ ਵਾਇਰਲ ਹੋਈ ਸੀ। ਉਸ ਨੇ ਇਹ ਕਾਲ ਤਰਨਤਾਰਨ ਦੇ ਇੱਕ ਪੁਲਿਸ ਅਧਿਕਾਰੀ ਨੂੰ ਕੀਤੀ ਸੀ ਅਤੇ ਇਸ ਵਿੱਚ ਉਹ ਪੰਜਾਬ ਪੁਲਿਸ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਹੀ ਪੰਜਾਬ ਦੇ ਮੋਸਟ ਵਾਂਟੇਡ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ‘ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਲਖਬੀਰ ਸਿੰਘ ‘ਤੇ ਪੰਜਾਬ ‘ਚ ਦਹਿਸ਼ਤ ਫੈਲਾਉਣ ਦਾ ਦੋਸ਼ ਹੈ। ਉਹ 2017 ਵਿੱਚ ਵਿਦੇਸ਼ ਭੱਜ ਗਿਆ ਸੀ। ਉਦੋਂ ਤੋਂ NIA ਉਸ ਦੀ ਭਾਲ ਕਰ ਰਹੀ ਹੈ। ਲਖਬੀਰ ਸਿੰਘ ਪੰਜਾਬ ਵਿੱਚ ਕਈ ਅੱਤਵਾਦੀ ਘਟਨਾਵਾਂ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਵਿੱਚ ਵੀ ਸ਼ਾਮਲ ਰਿਹਾ ਹੈ।