ਭੜਕੇ ਪ੍ਰਤਾਪ ਬਾਜਵਾ ਨੇ ਕੀਤੀ ਪ੍ਰੈਸ ਕਾਨਫਰੰਸ , ਮੁੱਖ ਮੰਤਰੀ ‘ਤੇ ਹੀ ਲਗਾਈ ਇਲਜ਼ਾਮਾਂ ਦੀ ਝੜੀ
ਚੰਡੀਗੜ੍ਹ- ਸਦਨ ‘ਚ ਤਰੀਫ ਕਰਨ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਮਾਨ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ‘ਤੇ ਕੀਤੀ ਇਲਜ਼ਾਮਬਾਜੀ ਦਾ ਕਾਂਗਰਸੀ ਨੇਤਾ ਨੇ ਕਰਾਰਾ ਜਵਾਬ ਦਿੱਤਾ ਹੈ । ਮੁੱਕ ਮੰਤਰੀ ਨੇ ਜਿਨ੍ਹਾਂ ਟੋਲ ਪਲਾਜ਼ਿਆਂ ਨੂੰ ਲੈ ਕੇ ਤਤਕਾਲੀ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਿੰਮੇਦਾਰ ਠਹਿਰਾਇਆ ਸੀ, ਬਾਜਵਾ ਨੇ ਉਨ੍ਹਾਂ ਟੋਲਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਹੀ ਕਟਹਿਰੇ ਚ ਖੜਾ ਕਰ ਦਿੱਤਾ ।



ਹੁਸ਼ਿਆਰਪੁਰ ਟੋਲ ਪਲਾਜ਼ਾ ਨੂੰ ਲੈ ਕੇ ਤਤਕਾਲੀ ਪੀ.ਡਮਲਯੁ.ਡੀ ਮੰਤਰੀ ਪ੍ਰਤਾਪ ਸਿੰਘ ਬਾਜਵਾ ,ਕਾਂਗਰਸ ਸਰਕਾਰ ੳਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ‘ਤੇ ਲਗਾਏ ਇਲਜ਼ਾਮਾਂ ਦਾ ਬਾਜਵਾ ਨੇ ਬਖੂਬੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸੜਕ ‘ਤੇ ਬਣੇ ਟੋਲ ਲਈ ਸਰਕਾਰ ਇੱਕ ਵਿਭਾਗ ਪੀ.ਆਈ.ਡੀ.ਬੀ ਕੰਮ ਕਰਦਾ ਹੈ । ਮੁੱਕ ਮੰਤਰੀ ਹੀ ਇਸਦਾ ਚੇਅਰਮੈਨ ਹੁੰਦਾ ਹੈ।ਉਕਤ ਟੋਲ ਦਾ ਪੈਸਾ ਸਰਕਾਰ,ਟੋਲ ਕੰਪਨੀ ਅਤੇ ਬੈਂਕ ਦੇ ਜੁਆਇੰਟ ਖਾਤੇ ਚ ਜਾਂਦਾ ਹੈ ।ਤਤਕਾਲੀ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਦੇ ਪੀ.ਏ ਵਲੋਂ ਇਸ ਪ੍ਰੌਜੈਕਟ ‘ਤੇ ਹਸਤਾਖਰ ਕੀਤੇ ਗਏ ਸਨ । ਕੰਪਨੀ ਰੋਹਨ-ਰਾਜਦੀਪ ਵਲੋਂ ਸਮੇਂ ਸਿਰ ਇਸਦਾ ਨਿਰਮਾਣ ਕੀਤਾ ਗਿਆ ।ਅਕਾਲੀ ਸਰਕਾਰ ਬਣਨ ਦੇ ਦੂਜੇ ਦਿਨ ਹੀ ਇਸ ਟੋਲ ਦਾ ਉਦਘਟਾਨ ਤਤਕਾਲੀ ਮੰਤਰੀ ਪਰਮਿੰਦਰ ਢੀਂਡਸਾ ਵਲੋ ਕੀਤਾ ਗਿਆ । ਦਸ ਸਾਲ ਅਕਾਲੀ ਦਲ ਦੀ ਸਰਕਾਰ ਰਹੀ । ਫਿਰ ਪੈਸਾ ਬਾਜਵਾ ਜਾਂ ਕਾਂਗਰਸ ਸਰਕਾਰ ਕਿਵੇਂ ਖਾ ਗਈ ?
ਸੀ.ਐੱਮ ਮਾਨ ਨੂੰ ਬਾਜਵਾ ਨੇ ਉਨ੍ਹਾਂ ਦੇ ਹੀ ਇਲਜ਼ਾਮਾਂ ਚ ਫੰਸਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੰਦ ਕੀਤੇ ਗਏ ਤਿੰਨ ਟੋਲ ਵੈਸੇ ਹੀ ਬੰਦ ਹੋ ਜਾਣੇ ਸਨ ਇਸ ਵਿੱਚ ਸਰਕਾਰ ਦੀ ਕੀ ਕਾਰਗੁਜ਼ਾਰੀ ਹੈ ।ਉਨ੍ਹਾਂ ਕਿਹਾ ਕਿ ਸਰਦਾਰ ਭਗਵੰਤ ਮਾਨ ਜਵਾਬ ਦੇਣ ਕੀ ਉਨ੍ਹਾਂ ਨੇ ਕਿਉਂ ਰੋਹਨ-ਰਾਜਦੀਪ ਕੰਪਨੀ ਦੇ ਪਟਿਆਲਾ-ਸਮਾਣਾ-ਪਾਤੜਾਂ ਵਾਲੇ ਟੋਲ ਨੂੰ ਮਿਆਦ ਖਤਮ ਹੋਣ ਦੇ ਬਾਵਜੂਦ ਐਕਸਟੈਂਸ਼ਨ ਦਿੱਤੀ ?
ਰਾਜਪਾਲ ਦੇ ਮੁੱਦੇ ‘ਤੇ ਵੀ ਬਾਜੜਾ ਨੇ ਮੁੱਖ ਮਤਰੀ ਮਾਨ ਨੂੰ ਖਰੀ ਖਰੀ ਸੁਣਾਈ । ਉਨ੍ਹਾਂ ਕਿਹਾ ਕਿ ਸੀ.ਐੱਮ ਸਾਹਿਬ ਜਿਸ ਰਾਜਪਾਲ ਨੂੰ ਸੰਵੈਧਾਨਕ ਮੁਖੀ ਨਹੀਂ ਮੰਨਦੇ. ਇਨ੍ਹਾਂ ਨੇ ਉਸ ਵਿਅਕਤੀ ਦੇ ਹੱਥੋਂ ਹੀ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ ।ਪਰ ਜੇਕਰ ਉਹ ਅਜੇ ਵੀ ਅਜਿਹਾ ਨਹੀਂ ਮੰਨਦੇ ਤਾਂ ਉਹ ਦੱਸ ਦੇਣ ਕਿ ਅਗਲੇ ਮਹੀਨੇ ਸ਼ੁਰੂ ਹੋਣ ਬਾਲੇ ਬਜਟ ਇਜਲਾਸ ਦੀ ਇਜ਼ਾਜ਼ਤ ਉਹ ਕਿਸ ਤੋਂ ਲੈਣਗੇ ?