‘ਆਪ’ ਵਿਧਾਇਕ ਦਾ ਪੀਏ ਰਿਸ਼ਵਤ ਲੈਂਦਾ ਕਾਬੂ, ਵਿਧਾਇਕ ਕਹਿੰਦਾ ਮੈਂ ਨਹੀਂ ਜਾਣਦਾ ਪੀਏ ਨੂੰ

‘ਆਪ’ ਵਿਧਾਇਕ ਦਾ ਪੀਏ ਰਿਸ਼ਵਤ ਲੈਂਦਾ ਕਾਬੂ, ਵਿਧਾਇਕ ਕਹਿੰਦਾ ਮੈਂ ਨਹੀਂ ਜਾਣਦਾ ਪੀਏ ਨੂੰ

ਬਠਿੰਡਾ (ਵੀਓਪੀ ਬਿਊਰੋ)- ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਦੇ ਨਿੱਜੀ ਸਹਾਇਕ ਰਸ਼ਿਮ ਗਰਗ ਨੂੰ ਪੰਜਾਬ ਦੇ ਬਠਿੰਡਾ ਸਰਕਟ ਹਾਊਸ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ।

ਅਧਿਕਾਰੀਆਂ ਮੁਤਾਬਕ ਸਰਪੰਚ ਦੇ ਪਤੀ ਨੇ ਵਿਧਾਇਕ ਦੇ ਪੀ.ਏ ‘ਤੇ ਅਮਿਤ ਰਤਨ ਦਾ ਨਾਂ ਲੈ ਕੇ 5 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਵਿਜੀਲੈਂਸ ਟੀਮ ਨਾਲ ਸਰਕਟ ਹਾਊਸ ਪਹੁੰਚੀ।

ਰਿਸ਼ਵਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਅੱਜ ਸ਼ਾਮ ਵਿਜੀਲੈਂਸ ਨੇ ਜਿਸ ਸ਼ਖ਼ਸ ਰੇਸ਼ਮ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ, ਉਹ ਮੇਰਾ ਪੀ. ਏ. ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਪੀ. ਏ. ਦਾ ਨਾਂ ਰਣਬੀਰ ਸਿੰਘ ਹੈ।

error: Content is protected !!