ਇੰਨੋਸੈਂਟ ਹਾਰਟਸ ਸਕੂਲ ਵਿੱਚ ਭਗਤੀ-ਭਾਵ ਨਾਲ ਮਨਾਇਆ ਗਿਆ ਸ਼ਿਵਰਾਤਰੀ ਤਿਉਹਾਰ

ਇੰਨੋਸੈਂਟ ਹਾਰਟਸ ਸਕੂਲ ਵਿੱਚ ਭਗਤੀ-ਭਾਵ ਨਾਲ ਮਨਾਇਆ ਗਿਆ ਸ਼ਿਵਰਾਤਰੀ ਤਿਉਹਾਰ

 

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ) ਵਿੱਚ ਮਹਾਸ਼ਿਵਰਾਤਰੀ ਤਿਉਹਾਰ ਬੜੀ ਭਗਤੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਈਸ਼ਵਰ ਦੇ ਪ੍ਰਤੀ ਆਸਥਾ-ਭਾਵ ਦਰਸ਼ਾਉਣਾ,ਉਨ੍ਹਾਂ ਵਿੱਚ ਅਧਿਆਤਮਿਕ ਗੁਣ ਦਾ ਵਿਕਾਸ ਕਰਨਾ ਸੀ। ਨੰਨ੍ਹੇ- ਮੁੰਨੇ ਬੱਚਿਆਂ ਨੇ ਸ਼ਰਧਾ, ਵਿਸ਼ਵਾਸ ਅਤੇ ਆਸਥਾ ਦਾ ਪਰਿਚੈ ਦਿੱਤਾ।

ਇਸ ਮੌਕੇ ‘ਤੇ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ। ਬੱਚਿਆਂ ਨੂੰ ਸ਼ਿਵਰਾਤੀ ਤਿਉਹਾਰ ਦੀ ਅਹਿਮੀਅਤ ਦੱਸੀ ਗਈ। ਬੱਚਿਆਂ ਨੇ ਭਗਵਾਨ ਸ਼ਿਵ ਦੇ ਭਜਨਾਂ ‘ਤੇ ਵੱਡਾ ਮਨਮੋਹਕ ਨ੍ਰਿਤ ਪੇਸ਼ ਕੀਤਾ। ਪ੍ਰਾਰਥਨਾ ਸਭਾ ਵਿੱਚ ਮਹਾਂਮ੍ਰਿਤੁਯੰਜਯ ਮੰਤਰ ਦਾ ਉਚਾਰਣ ਕੀਤਾ ਗਿਆ ਅਤੇ ਸ਼ਿਵਰਾਤਰੀ ਤਿਉਹਾਰ ਦੇ ਉੱਤੇ ਵਿਦਿਆਰਥੀਆਂ ਦੁਆਰਾ ਸਪੀਚ ਦਿੱਤੀ ਗਈ।

ਸ੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲਜ ਅਫੇਅਰਜ) ਨੇ ਦੱਸਿਆ ਕਿ ਮਹਾਸ਼ਿਵਰਾਤਰੀ ਇੱਕ ਤਿਉਹਾਰ ਹੀ ਨਹੀਂ ਸੱਗੋਂ ਹਰ ਦੇਸ਼ ਵਾਸੀਆਂ ਦੀ ਧਰਮ ਪ੍ਰਤੀ ਅਟੁੱਟ ਆਸਥਾ ਦਾ ਪ੍ਰਤੀਕ ਵੀ ਹੈ। ਇਸ ਨਾਲ ਬੱਚਿਆਂ ਵਿੱਚ ਈਸ਼ਵਰਵਾਦ ਦੀ ਭਾਵਨਾ ਪੈਦਾ ਹੁੰਦੀ ਹੈ, ਰੱਬ ਪ੍ਰਤੀ ਵਿਸ਼ਵਾਸ, ਸ਼ਰਧਾ ਅਤੇ ਅਧਿਆਤਮਿਕਤਾ ਵਿਕਸਿਤ ਹੁੰਦੀ ਹੈ।

error: Content is protected !!