ਮੁਸਲਮਾਨ ਮੁਟਿਆਰ ਨੇ ਗੁਰਦੁਆਰੇ ‘ਚ ਨਮਾਜ਼ ਕੀਤੀ ਅਦਾ, ਵੀਡੀਓ ਵਾਇਰਲ
ਡੈਸਕ- ਦਹਿਸ਼ਤ ਪਸੰਦ ਲੋਕ ਚਾਹੇ ਜੋ ਮਰਜ਼ੀ ਕਰ ਲੈਣ ਪਰ ਭਾਰਤ ਦੇ ਲੋਕ ਇਸ ਨੂੰ ਨਹੀਂ ਮੰਨਦੇ ਹਨ । ਵੱਖ ਵੱਖ ਧਰਮ-ਜਾਤਾਂ ਹੀ ਭਾਰਤ ਦੇਸ਼ ਦਾ ਗਹਿਣਾ ਅਤੇ ਖੂਬਸੂਰਤੀ ਹੈ ।’ਧਰਮ ਇਕ-ਦੂਜੇ ਨਾਲ ਦੁਸ਼ਮਣੀ ਨਹੀਂ ਸਿਖਾਉਂਦਾ’…ਮੱਧ ਪ੍ਰਦੇਸ਼ ਦੇ ਇੰਦੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮੁਟਿਆਰ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰ ਰਹੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ‘ਤੇ ਕਈ (Namaz in Gurudwara Video Viral) ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।
![](https://voiceofpunjabtv.com/wp-content/uploads/2024/02/ess-new-1-1-1-1-2-1-1-1.gif)
![](https://voiceofpunjabtv.com/wp-content/uploads/2024/02/st-hospital-1-1-1-1-2-1-1-1.gif)
![](https://voiceofpunjabtv.com/wp-content/uploads/2024/02/1240-x-200.png)
ਇਸ ਮਾਮਲੇ ਬਾਰੇ ਸ੍ਰੀ ਗੁਰੂਸਿੰਘ ਸਭਾ (Namaz in Gurudwara Video Viral) ਦੇ ਬੁਲਾਰੇ ਦਾ ਕਹਿਣਾ ਹੈ ਕਿ ਕਿਸੇ ਨੇ ਅਜਿਹੀ ਵੀਡੀਓ ਬਣਾਈ ਹੈ ਪਰ ਨਮਾਜ਼ ਨਹੀਂ ਹੋਈ। ਗੁਰਦੁਆਰੇ ਦੇ ਪ੍ਰਬੰਧਕ ਅਵਤਾਰ ਸਿੰਘ ਨੇ ਵੀ ਇਸ ਜਾਣਕਾਰੀ ਨੂੰ ਗਲਤ ਦੱਸਿਆ ਹੈ। ਸਾਡੇ ਦੇਸ਼ ਵਿੱਚ ਕਈ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ। ਸਾਡੇ ਦੇਸ਼ ਵਿੱਚ ਸਾਰੇ ਧਰਮ ਬਰਾਬਰ ਹਨ ਅਤੇ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕਈ ਮੌਕਿਆਂ ‘ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਗੰਗਾ-ਜਮੁਨੀ ਤਹਿਜ਼ੀਬ ਦੀਆਂ ਉਦਾਹਰਣਾਂ ਵੀ ਪੇਸ਼ ਕੀਤੀਆਂ ਗਈਆਂ ਹਨ। ਇਸ ਵੀਡੀਓ ਨੂੰ ‘TejasswiPrakash’ ਨਾਮ ਦੇ ਟਵਿੱਟਰ ਹੈਡਲ ਤੋਂ ਸ਼ੇਅਰ ਕੀਤਾ ਗਿਆ ਹੈ।
ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ (Namaz in Gurudwara Video Viral) ਆਈ ਹੈ ਜਿਸ ਵਿੱਚ ਇੱਕ ਔਰਤ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਦੇ ਨਾਲ ਹੀ ਯੂਜ਼ਰਸ ਇਸ ਨੂੰ ਭਾਈਚਾਰਕ ਸਾਂਝ ਦੀ ਮਿਸਾਲ ਦੱਸ ਰਹੇ ਹਨ। ਜਾਣਕਾਰੀ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੀ ਦੱਸੀ ਜਾ ਰਹੀ ਹੈ। ਯੂਜ਼ਰਸ ਇਸ ਵੀਡੀਓ ਨੂੰ ਏਕਤਾ ਅਤੇ ਭਾਈਚਾਰੇ ਦੀ ਖੂਬਸੂਰਤ ਤਸਵੀਰ ਦੱਸਦੇ ਹੋਏ ਲਗਾਤਾਰ ਸ਼ੇਅਰ ਕਰ ਰਹੇ ਹਨ।