ਵਿਆਹ ‘ਚ ਰਸਗੁੱਲਾ ਮੰਗਣਾ ਪਿਆ ਮਹਿੰਗਾ, 20 ਸਾਲਾ ਬਾਰਾਤੀ ਦਾ ਹੋਇਆ ਕਤਲ
ਆਗਰਾ- ਵਿਆਹਾਂ ਚ ਲੜਾਈਆਂ ਆਮ ਗੱਲ ਹੈ । ਪਰ ਜ਼ਿਆਦਾਤਰ ਝਗੜੇ ਦਾਜ ਨੂੰ ਲੈ ਕੇ ਜਾਂ ਲੜਕਾ-ਲੜਕੀ ਦੀ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨੂੰ ਲੈ ਕੇ ਹੁੰਦੇ ਨੇ । ਪਰ ਇੱਥੇ ਜੋ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸਿਰਫ ਇਕ ਰਸਗੁੱਲੇ ਦੀ ਹੈ ।ਅਤੇ ਇਸ ਰਸਗੁੱਕੇ ਦੀ ਖਾਤਰ ਇਕ 20 ਸਾਲਾ ਬਾਰਾਤੀ ਨੂੰ ਜਾਨ ਗਵਾਉਣੀ ਪਈ । ਆਗਰਾ ‘ਚ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਬਰਾਤ ‘ਚ ਆਏ 20 ਸਾਲਾਂ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। 12 ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਬਰਾਤ ਵਿਆਹ ਤੋਂ ਬਿਨਾਂ ਹੀ ਪਰਤ ਗਿਆ।
ਖੰਡੌਲੀ ਦੇ ਰਹਿਣ ਵਾਲੇ ਕਾਰੋਬਾਰੀ ਵਕਾਰ ਦੇ ਦੋ ਪੁੱਤਰ ਜਾਵੇਦ ਅਤੇ ਰਸ਼ੀਦ ਦਾ ਵਿਆਹ ਏਤਮਾਦਪੁਰ ਦੇ ਰਹਿਣ ਵਾਲੇ ਉਸਮਾਨ ਦੀਆਂ ਧੀਆਂ ਜ਼ੈਨਬ ਅਤੇ ਸਾਜੀਆ ਨਾਲ ਹੋ ਰਿਹਾ ਸੀ। ਬਰਾਤ ਨੂੰ ਖਾਣਾ ਖੁਆਇਆ ਜਾ ਰਿਹਾ ਸੀ। ਇੱਕ ਬਰਾਤੀ ਨੇ ਰਸਗੁੱਲਾ ਮਿਲਣ ‘ਤੇ ਇੱਕ ਹੋਰ ਮੰਗਿਆ। ਕਾਊਂਟਰ ‘ਤੇ ਖੜ੍ਹੇ ਨੌਜਵਾਨ ਨੇ ਕਿਹਾ- ਸਾਰਿਆਂ ਨੂੰ ਇਕ-ਇਕ ਮਿਲੇਗਾ। ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਬਹਿਸ ਨਾਲ ਸ਼ੁਰੂ ਹੋਈ ਗੱਲ ਖੂਨੀ ਝੜਪ ਵਿਚ ਬਦਲ ਗਈ। ਬਰਾਤੀ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਕੁਰਸੀ, ਚਾਕੂ, ਪਲੇਟ, ਚਮਚਾ, ਚਾਕੂ, ਕਾਂਟਾ, ਜੋ ਵੀ ਉਨ੍ਹਾਂ ਦੇ ਹੱਥ ਵਿੱਚ ਲੱਗਾ ਉਹ ਚੱਲਣ ਲੱਗਾ।
ਇਸ ਝੜਪ ਵਿੱਚ 20 ਸਾਲਾ ਸੰਨੀ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸੰਨੀ ਦੇ ਚਾਚਾ ਇਮਰਾਨ ਨੇ ਦੱਸਿਆ ਕਿ ਅਸੀਂ ਸਮੇਂ ਸਿਰ ਬਰਾਤ ਲੈ ਕੇ ਵਿਨਾਇਕ ਭਵਨ ਪਹੁੰਚੇ ਸੀ। ਬਰਾਤ ਪਹੁੰਚਦਿਆਂ ਹੀ ਖਾਣਾ ਸ਼ੁਰੂ ਕਰ ਦਿੱਤਾ ਗਿਆ। ਡੇਢ ਘੰਟੇ ਵਿੱਚ ਅੱਧੀ ਬਰਾਤ ਖਾਣਾ ਖਾ ਕੇ ਵਾਪਸ ਚਲੀ ਗਈ ਸੀ। ਕਿਉਂਕਿ ਇਹ ਲੋਕਲ ਮਾਮਲਾ ਸੀ, ਹਰ ਕੋਈ ਘਰ ਜਾਣਾ ਚਾਹੁੰਦਾ ਸੀ। ਵਿਆਹ ਵਿੱਚ ਲਾੜੇ ਦੇ ਕੁਝ ਖਾਸ ਰਿਸ਼ਤੇਦਾਰ ਅਤੇ ਦੋਸਤ ਹੀ ਠਹਿਰੇ ਸਨ।