ਮੋਗਾ ਦੇ ਵਪਾਰੀ ਦਾ ਕਤਲ ਕਰਨ ਦੀ ਫਿਰਾਕ ‘ਚ ਬੈਠੇ ਤਿੰਨ ਸ਼ਾਰਪ ਸ਼ੂਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ

ਮੋਗਾ ਦੇ ਵਪਾਰੀ ਦਾ ਕਤਲ ਕਰਨ ਦੀ ਫਿਰਾਕ ‘ਚ ਬੈਠੇ ਤਿੰਨ ਸ਼ਾਰਪ ਸ਼ੂਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੀ ਸੀਆਈਏ ਪੁਲੀਸ ਨੇ ਇੱਕ ਇਤਲਾਹ ਦੇ ਆਧਾਰ ’ਤੇ ਬਠਿੰਡਾ ਛਾਉਣੀ ਨੇੜੇ ਰਿੰਗ ਰੋਡ ’ਤੇ ਤਿੰਨ ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਇਹ ਮੁਲਜ਼ਮ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਜਦੋਂ ਸੀਆਈਏ ਪੁਲੀਸ ਨੇ ਛਾਪਾ ਮਾਰਿਆ ਤਾਂ ਪੁਲੀਸ ਨੇ ਸ਼ੂਟਰ ਹਨੀ, ਲੱਡੂ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਅਤੇ ਹੇਮੰਤ ਵਾਸੀ ਮੋੜ ਨੂੰ ਤਿੰਨ ਵੱਖ-ਵੱਖ ਮਹਿੰਗੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਐਸਐਸਪੀ ਜੇ ਐਲਨਚੇਲੀਅਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਸੀਆਈਏ ਪੁਲਿਸ ਵੱਲੋਂ ਫੜੇ ਗਏ ਸ਼ੂਟਰ ਹਨੀ, ਹੇਮੰਤ, ਲੱਡੂ ਮੋਗਾ ਵਿੱਚ ਇੱਕ ਵੱਡੇ ਕਾਰੋਬਾਰੀ ਦਾ ਕਤਲ ਕਰਨ ਵਾਲੇ ਸਨ। ਇਸ ਦੇ ਲਈ ਦੋਸ਼ੀ ਨੇ ਪਹਿਲਾਂ ਵੀ ਦੋ ਵਾਰ ਰੇਕੀ ਕੀਤੀ ਸੀ। ਕੋਰੀਅਰ ਡਿਲੀਵਰੀ ਮੈਨ ਦੱਸ ਕੇ ਮੁਲਜ਼ਮ ਸ਼ਾਮ ਵੇਲੇ ਮੋਗਾ ਵਿੱਚ ਇੱਕ ਨਾਮੀ ਵਿਅਕਤੀ ਦੇ ਘਰ ਜਾਣਾ ਸੀ ਅਤੇ ਜਦੋਂ ਵਿਅਕਤੀ ਕੋਰੀਅਰ ਲੈਣ ਲਈ ਬਾਹਰ ਆਏਗਾ ਤਾਂ ਉਸ ’ਤੇ ਗੋਲੀਆਂ ਚਲਾ ਦੇਣੀਆ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ 455 ਬੋਰ ਦਾ ਪਿਸਤੌਲ, 30 ਬੋਰ ਦਾ ਤੁਰਕੀ ਦਾ ਬਣਿਆ, 9 ਐਮਐਮ ਦਾ ਵਿਦੇਸ਼ੀ ਮਹਿੰਗਾ ਹਥਿਆਰ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਕਰੀਬ ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਇਹ ਤਿੰਨੋ ਸ਼ਾਰਪ ਸ਼ੂਟਰ ਹਨ। ਤਿੰਨਾਂ ਮੁਲਜ਼ਮਾਂ ਨੂੰ ਦੁਬਈ ਵਿੱਚ ਰਹਿੰਦੇ ਗੈਂਗਸਟਰ ਬਲਜੀਤ ਸਿੰਘ, ਪੰਜਾਬ ਤੋਂ ਬਾਹਰ ਰਹਿੰਦੇ ਹਰਜੀਤ ਹੈਰੀ ਅਤੇ ਸੁੱਖਾ ਦੁੱਨੇਕੇ ਨੇ ਹਥਿਆਰ ਮੁਹੱਈਆ ਕਰਵਾਏ ਸਨ।

error: Content is protected !!