ਪਿਉ ਨੇ ਪੁੱਤ ਨੂੰ ਕੁੜੀ ਨਾਲ ਵਿਆਹ ਕਰਾਉਣ ਤੋਂ ਰੋਕਿਆ, ਪੁੱਤ ਨੇ ਕਰ ਦਿੱਤਾ ਪਿਉ ਦਾ ਕਤਲ 

ਪਿਉ ਨੇ ਪੁੱਤ ਨੂੰ ਕੁੜੀ ਨਾਲ ਵਿਆਹ ਕਰਾਉਣ ਤੋਂ ਰੋਕਿਆ, ਪੁੱਤ ਨੇ ਕਰ ਦਿੱਤਾ ਪਿਉ ਦਾ ਕਤਲ

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਡੇਹਲੋਂ ਦੇ ਪਿੰਡ ਮੁਕੰਦਪੁਰਾ ਵਿਚ ਇਕ ਪੁੱਤ ਨੇ ਪਿਉ ਵਲੋਂ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ‘ਤੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ| ਆਰੋਪੀ ਦੀ ਪਹਿਚਾਨ ਜੋਬਨਪ੍ਰੀਤ ਸਿੰਘ ਅਤੇ ਮ੍ਰਿਤਕ ਦੀ ਪਹਿਚਾਨ ਪਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ|

ਆਰੋਪੀ ਪੁੱਤ ਦਾ ਪਿਤਾ ਇਸ ਗੱਲ ‘ਤੇ ਅੜਿਆ ਸੀ ਕਿ ਉਹ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਨਾ ਕਰੇ। ਜਿਸ ਕਾਰਨ ਦੋਸ਼ੀ ਨੇ ਆਪਣੇ ਪਿਉ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਗੁੱਸੇ ‘ਚ ਆ ਕੇ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਰਮਜੀਤ ਦਾ ਚਚੇਰਾ ਭਰਾ ਪਲਵਿੰਦਰ ਸਿੰਘ ਉਸਨੂੰ ਪਿੰਡ ਮਿਲਣ ਆਇਆ ਤਾਂ ਉਹ ਘਰ ‘ਚ ਮੌਜੂਦ ਨਹੀਂ ਸੀ, ਇਸ ਲਈ ਉਸ ਨੇ ਪਿੰਡ ਵਾਸੀਆਂ ਤੋਂ ਪਰਮਜੀਤ ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੂੰ ਪਰਮਜੀਤ ਦਾ ਦੋਸਤ ਸਵਰਨ ਸਿੰਘ ਮਿਲਿਆ, ਜਿਸ ਨੇ ਦੱਸਿਆ ਕਿ ਪਰਮਜੀਤ ਬਹੁਤ ਪਰੇਸ਼ਾਨ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਲੜਕਾ ਜੋਬਨਪ੍ਰੀਤ ਉਸ ਦੇ ਵੱਸ ਤੋਂ ਬਾਹਰ ਹੈ। ਉਹ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਰਮਜੀਤ ਇਸ ਲਈ ਤਿਆਰ ਨਹੀਂ ਸੀ, ਜਿਸ ਕਾਰਨ ਜੋਬਨਪ੍ਰੀਤ ਨੇ ਆਪਣੇ ਪਿਤਾ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ ਕਰ ਦਿੱਤੇ।

ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਥਾਣਾ ਡੇਹਲੋਂ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਜੋਬਨਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਦੋਸ਼ੀ ਜੋਬਨਪ੍ਰੀਤ ਦੀ ਭਾਲ ਕਰ ਰਹੀ ਹੈ।

error: Content is protected !!