ਆਨਲਾਈਨ ਲੂਡੋ ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਹੋ ਗਿਆ ਭਾਰਤੀ ਲੜਕੇ ਨਾਲ ਪਿਆਰ, ਨੇਪਾਲ ਰਸਤੇ ਆ ਗਈ ਭਾਰਤ, ਇੰਝ ਖੁੱਲਿਆ ਸਾਰਾ ਭੇਦ

ਆਨਲਾਈਨ ਲੂਡੋ ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਹੋ ਗਿਆ ਭਾਰਤੀ ਲੜਕੇ ਨਾਲ ਪਿਆਰ, ਨੇਪਾਲ ਰਸਤੇ ਆ ਗਈ ਭਾਰਤ, ਇੰਝ ਖੁੱਲਿਆ ਸਾਰਾ ਭੇਦ

 

ਯੂਪੀ (ਵੀਓਪੀ ਬਿਊਰੋ) 19 ਸਾਲਾ ਪਾਕਿਸਤਾਨੀ ਮੁਟਿਆਰ ਇਕਰਾ ਜਿਵਾਨੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਫੜ ਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਬੀਐਸਐਫ ਜਵਾਨਾਂ ਨੇ ਇਕਰਾ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਇਕਰਾ ਯੂਪੀ ਵਿਚ ਰਹਿੰਦੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਆਈ ਸੀ।

ਜਾਣਕਾਰੀ ਮੁਤਾਬਕ ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਯੂਪੀ ਦੇ ਨੌਜਵਾਨ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਉਹ ਮੁਲਾਇਮ ਦੇ ਪਿਆਰ ਵਿੱਚ ਇੰਨੀ ਅੰਨ੍ਹੀ ਹੋ ਗਈ ਕਿ ਉਹ ਨੇਪਾਲ ਦੇ ਰਸਤੇ ਭਾਰਤ ਪਹੁੰਚ ਗਈ। ਹਾਲਾਂਕਿ ਉਸ ਨੇ ਵੀਜ਼ਾ ਲਈ ਅਪਲਾਈ ਵੀ ਕੀਤਾ ਸੀ ਪਰ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਨੇਪਾਲ ਦੇ ਰਸਤੇ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਭਾਰਤ ਆ ਕੇ ਵਿਆਹ ਕਰਵਾ ਲਿਆ।

ਇਸ ਦੌਰਾਨ ਉਸ ਨੇ ਆਪਣਾ ਨਾਂ ਬਦਲ ਕੇ ਹਿੰਦੂ ਰਾਵ ਯਾਦਵ ਰੱਖ ਲਿਆ ਸੀ। ਗੁਆਂਢੀਆਂ ਨੂੰ ਉਸਦੀ ਨਮਾਜ਼ ਅਦਾ ਕਰਨ ਦੀ ਆਦਤ ‘ਤੇ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਛਾਪਾ ਮਾਰ ਕੇ ਇਕਰਾ ਨੂੰ ਹਿਰਾਸਤ ਵਿਚ ਲੈ ਲਿਆ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦਾ ਪਾਕਿਸਤਾਨੀ ਪਾਸਪੋਰਟ ਵੀ ਮਿਲਿਆ। ਇਸ ਕਾਰਨ ਉਸ ਦਾ ਅਸਲੀ ਨਾਂ ਸਾਹਮਣੇ ਆਇਆ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ‘ਤੇ ਪਹੁੰਚੀ ਸੀ। ਮੁਲਾਇਮ ਉੱਥੇ ਉਸ ਨੂੰ ਲੈਣ ਗਏ ਅਤੇ ਉੱਥੇ ਦੋਵਾਂ ਨੇ ਵਿਆਹ ਕਰਵਾ ਲਿਆ। ਦੋਵੇਂ ਕਰੀਬ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਬਾਅਦ ਵਿੱਚ ਸੋਨਾਲੀ ਬਾਰਡਰ ਤੋਂ ਭਾਰਤ ਆ ਗਏ। ਦੋਵੇਂ ਬੈਂਗਲੁਰੂ ਵਿੱਚ ਇੱਕ ਲੇਬਰ ਕੁਆਰਟਰ ਵਿੱਚ ਰਹਿਣ ਲੱਗੇ। ਪੁਲਿਸ ਨੇ ਇਕਰਾ ਨੂੰ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਦੇ ਹਵਾਲੇ ਕਰ ਦਿੱਤਾ।

ਮੁਲਾਇਮ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ ਨੇ ਪਾਕਿਸਤਾਨ ਸਰਕਾਰ ਅਤੇ ਦੂਤਘਰ ਨਾਲ ਸੰਪਰਕ ਕੀਤਾ ਤਾਂ ਇਸ ਦੌਰਾਨ ਲੜਕੀ ਨੇ ਪਾਕਿਸਤਾਨ ਸਥਿਤ ਆਪਣੇ ਘਰ ਜਾਣ ਦੀ ਇੱਛਾ ਪ੍ਰਗਟਾਈ। ਜਿਸ ਤੋਂ ਬਾਅਦ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਇਕਰਾ ਦੇ ਪਾਕਿਸਤਾਨ ਸਥਿਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਇਕਰਾ ਨੂੰ ਬੀ.ਐੱਸ.ਐੱਫ ਰਾਹੀਂ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਇਕਰਾ ਨੂੰ ਉਸ ਦੇ ਰਿਸ਼ਤੇਦਾਰਾਂ ਕੋਲ ਭੇਜਿਆ ਜਾ ਸਕੇ।

error: Content is protected !!