ਪੰਜਾਬੀ ਭਾਸ਼ਾ ਦੇ ਸਨਮਾਨ ‘ਚ ਇਨ੍ਹਾਂ ਅੰਤਰਰਾਸ਼ਟਰੀ ਅਦਾਰਿਆਂ ਨੇ ਕੀਤੀ ਅਨੌਖੀ ਪਹਿਲ, ਸਾਰੇ ਪਾਸੇ ਹੋਣ ਲੱਗੀ ਵਾਹ-ਵਾਹ

ਪੰਜਾਬੀ ਭਾਸ਼ਾ ਦੇ ਸਨਮਾਨ ‘ਚ ਇਨ੍ਹਾਂ ਅੰਤਰਰਾਸ਼ਟਰੀ ਅਦਾਰਿਆਂ ਨੇ ਕੀਤੀ ਅਨੌਖੀ ਪਹਿਲ, ਸਾਰੇ ਪਾਸੇ ਹੋਣ ਲੱਗੀ ਵਾਹ-ਵਾਹ

 

ਜਲੰਧਰ (ਵੀਓਪੀ ਬਿਊਰੋ) ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਦੇ ਲਈ ਭਾਸ਼ਾ ਪ੍ਰੇਮੀਆਂ ਨੇ ਸਮੇਂ ਸਮੇਂ ‘ਤੇ ਸਰਕਾਰਾਂ ਨੂੰ ਹਲੂਣਾ ਦਿਤਾ ਹੈ। ਅੱਜ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਸਟੇਟਸ ਸਿੰਬਲ ਮੰਨਿਆ ਜਾਣ ਲੱਗਾ ਹੈ। ਸਾਡੇ ਬੱਚਿਆਂ ਵੀ ਪੜ੍ਹਾਈ ਵੀ ਅੰਗਰੇਜ਼ੀ ਅਤੇ ਹਿੰਦੀ ਮੀਡੀਅਮ ਵਿੱਚ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਰ ਹੁਣ ਮਾਂ ਬੋਲੀ ਪੰਜਾਬੀ ਨੂੰ ਰੁਤਬਾ, ਮਾਣ, ਸਤਿਕਾਰ ਦੇਣ ਲਈ ਮਲਟੀਨੈਸ਼ਨਲ ਅਦਾਰਿਆਂ ਨੇ ਤਿਆਰੀ ਖਿੱਚ ਲਈ ਹੈ।

ਕਈ ਮਲਟੀਨੈਸ਼ਨਲ ਅਦਾਰਿਆਂ ਜਿਵੇਂ ਕਿ ਨਾਈਕੀ ਅਤੇ ਹੁਣ ਬਰਗਰ ਕਿੰਗ ਨੇ ਵੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮਲਟੀਨੈਸ਼ਨਲ ਅਦਾਰਿਆਂ ਜਿਵੇਂ ਕਿ ਨਾਈਕੀ ਅਤੇ ਹੁਣ ਬਰਗਰ ਕਿੰਗ ਨੇ ਹੁਣ ਆਪਣੇ ਕੰਪਲੈਕਸਾਂ ਦੇ ਬਾਹਰ ਅਤੇ ਅੰਦਰ ਪੰਜਾਬੀ ਭਾਸ਼ਾ ਵਿੱਚ ਬੋਰਡ ਟੰਗ ਦਿੱਤੇ ਹਨ। ਇਨ੍ਹਾਂ ਮਲਟੀਨੈਸ਼ਨਲ ਅਦਾਰਿਆਂ ਜਿਵੇਂ ਕਿ ਨਾਈਕੀ ਅਤੇ ਬਰਗਰ ਕਿੰਗ ਦੀ ਅਜਿਹੀ ਪਹਿਲ ਨਾਲ ਪੰਜਾਬੀ ਬਾਗ ਬਾਗ ਹੋ ਗਏ ਹਨ।

ਇਸ ਦੇ ਨਾਲ ਹੀ ਇਕ ਹੋਰ ਖਬਰ ਹੈ, ਜਿਸ ਨਾਲ ਪੰਜਾਬੀਆਂ ਦੇ ਚਿਹਰੇ ਖਿੜ ਗਏ ਹਨ ਕਿ ਮਸ਼ਹੂਰ ਮੋਬਾਈਲ ਅਤੇ ਗੈਜਟਸ ਨਿਰਮਾਤਾ ਕੰਪਨੀ ਐਪਲ ਨੇ ਵੀ ਆਪਣੇ ਈਮੋਜੀ ਸਟੋਰ ਵਿੱਚ ਸਭਨਾਂ ਦੇ ਸਾਂਝੇ ਸਿੱਖੀ ਦੀ ਸ਼ਾਨ ਅਤੇ ਮਨੁੱਖਤਾ ਦੀ ਚੜਦੀਕਲਾ ਦੇ ਪ੍ਰਤੀਕ ਖੰਡੇ ਨੂੰ ਮਾਣ ਸਨਮਾਨ ਦੇਣ ਲਈ ਸ਼ਾਮਲ ਕਰ ਲਿਆ ਹੈ।

error: Content is protected !!