ਰਾਜੋਆਣਾ ਨੇ ਕੌਮੀ ਇਨਸਾਫ ਮੋਰਚੇ ਨਾਲ ਸਬੰਧਾ ਤੋਂ ਕੀਤਾ ਇਨਕਾਰ
ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ ਮੌਰਚੇ ‘ਤੇ ਸਵਾਲ ਚੁੱਕੇ ਹਨ ।ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਆਏ ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ।ਮੌਰਚੇ ਦੇ ਕੁੱਝ ਲੋਕ ਉਨ੍ਹਾਂ ਖਿਲਾਫ ਗਲਤ ਬਿਆਨਬਾਜੀ ਕਰ ਰਹੇ ਹਨ ।ਅਮਰ ਸਿੰਘ ਚਾਹਲ ਨੂੰ ਉਨ੍ਹਾਂ ਨੇ ਏਜੰਸੀਆਂ ਦਾ ਬੰਦਾ ਦੱਸਿਆ ਹੈ ।



ਰਾਜੋਆਣਾ ਨੇ ਮੌਰਚੇ ‘ਤੇ ਸਵਾਲ ਚੁੱਕਦਿਆ ਪੁੱਛਿਆ ਕਿ ਪਹਿਲਾਂ ਮੌਰਚਾ ਸਪਸ਼ਟ ਕਰੇ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ । ਉਹ ਆਪ ਅਕਾਲੀ ਹਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ ।ਰਾਜੋਆਣਾ ਦੇ ਇਸ ਬਿਆਨ ਤੋਂ ਬਾਅਦ ਹੜਕੰਪ ਮਚ ਗਿਆ । ਮੌਰਚੇ ਨੇ ਰਾਜੋਆਣਾ ਦੇ ਬਿਆਨ ਅਤੇ ਉਨ੍ਹਾਂ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਿੱਜੀ ਸੋਚ ਦੱਸਿਆ ਹੈ ।ਉਨ੍ਹਾਂ ਕਿਹਾ ਕਿ ਪਹਿਲਾਂ ਰਾਜੋਆਣਾ ਇਹ ਸਪਸ਼ਟ ਕਰ ਦੇਣ ਕਿ ਉਹ ਬਾਦਲਕਿਆਂ ਨਾਲ ਹਨ ਜਾਂ ਕੌਮ ਦੇ ਨਾਲ । ਮੌਰਚੇ ਦੇ ਆਗੂਆਂਨੇ ਕਿਹਾ ਕਿ ਉਨ੍ਹਾਂ ਦੀ ਸ਼੍ਰੌਮਣੀ ਅਕਾਲੀ ਦਲ ਨਾਲ ਕੋਈ ਰੰਜਿਸ਼ ਨਹੀਂ ਹੈ ,ਉਨ੍ਹਾਂ ਦੀ ਨਾਰਾਜ਼ਗੀ ਬਾਦਲ ਪਰਿਵਾਰ ਨਾਲ ਹੈ ।
ਬਲਵੰਤ ਸਿੰਘ ਰਾਜੋਆਣਾ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਆਪਣੀ ਨੈਤਿਕਤਾ ਵੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ। ਮੇਰਾ ਕੌਮੀ ਇਨਸਾਫ ਮੋਰਚਾ ਨਾਲ ਕੋਈ ਸਬੰਧ ਨਹੀਂ ਹੈ। ਬਾਪੂ ਗੁਰਚਰਨ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਜੋ ਬਿਆਨ ਕਰ ਰਹੇ ਹਨ, ਉਹ ਘਟੀਆਂ ਅਤੇ ਵਿਰੋਧੀ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਜ਼ਿਕਰਯੋਗ ਹੈ ਕਿ ਮੋਹਾਲੀ-ਚੰਡੀਗੜ੍ਹ ਦੀ ਸਰਹੱਦ ਉਤੇ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੌਮੀ ਇਨਸਾਫ ਮੋਰਚੇ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ।