ਸਿੱਧੂ ਦੀ ਹਾਰ ‘ਤੇ ਲੱਡੂ ਵੰਡਣ ਵਾਲੇ ਅੰਮ੍ਰਿਤਸਰ ਦੇ ਕਾਂਸਟੇਬਲ ਨੇ ਕੀਤਾ ਸੁਸਾਈਡ
ਅੰਮ੍ਰਿਤਸਰ- ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਚਰਚਾ ਚ ਰਹੇ ਅੰਮ੍ਰਿਤਸਰ ਦੇ ਵਸਨੀਕ ਕਾਂਸਟੇਬਲ ਸੰਦੀਪ ਕੁਮਾਰ ਬਾਰੇ ਮਾੜੀ ਖਬਰ ਮਿਲੀ ਹੈ ।ਨਵਜੋਤ ਸਿੰਘ ਸਿੱਧੂ ਵੱਲੋਂ ਚੋਣਾਂ ਤੋਂ ਪਹਿਲਾਂ ਪੈਂਟ ਗਿੱਲੀ ਕਰਨ ਦੇ ਬਿਆਨ ਦਾ ਵਿਰੋਧ ਕਰਨ ਵਾਲੇ ਅੰਮ੍ਰਿਤਸਰ ਵਿੱਚ ਤਾਇਨਾਤ ਕਾਂਸਟੇਬਲ ਸੰਦੀਪ ਕੁਮਾਰ ਨੇ ਸੋਮਵਾਰ ਦੇਰ ਸ਼ਾਮ ਅਚਾਨਕ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ। ਮਾਂ ਦੇ ਲੁਧਿਆਣਾ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।



ਸੰਦੀਪ ਕੁਮਾਰ ਚੌਕੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਅਧੀਨ ਪੈਂਦੇ ਪੁਲਿਸ ਕੁਆਟਰ ਵਿੱਚ ਰਹਿ ਰਿਹਾ ਸੀ। ਸ਼ਾਮ ਨੂੰ ਬਾਹਰੋਂ ਕਿਸੇ ਨੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਗਵਾਹਾਂ ਦੀ ਹਾਜ਼ਰੀ ਵਿੱਚ ਸੰਦੀਪ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਇਸ ਦੌਰਾਨ ਸੰਦੀਪ ਸਿੰਘ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਬਾਰੇ ਪੁਲਿਸ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ।ਪੁਲਸ ਦਾ ਕਹਿਣਾ ਹੈ ਕਿ ਸੰਦੀਪ ਕੁਮਾਰ ਕਾਫੀ ਸਮੇਂ ਤੋਂ ਮੁਅੱਤਲ ਸੀ। ਉਹ ਕੁਝ ਦਿਨ ਪਹਿਲਾਂ ਹੀ ਆਪਣੀ ਨੌਕਰੀ ‘ਤੇ ਪਰਤਿਆ ਸੀ।
ਇੰਨਾ ਹੀ ਨਹੀਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਤੇ ਸੰਦੀਪ ਕੁਮਾਰ ਨੇ ਅੰਮ੍ਰਿਤਸਰ ਪੂਰਬੀ ਹਲਕੇ ‘ਚ ਲੱਡੂ ਵੀ ਵੰਡੇ ਸਨ। ਉਸ ਤੋਂ ਬਾਅਦ ਵੀ ਸੰਦੀਪ ਸਿੰਘ ਕਾਫੀ ਸੁਰਖੀਆਂ ‘ਚ ਆ ਗਏ ਸਨ।