NIA ਦੀ ਪੰਜਾਬ ਸਣੇ ਦੇਸ਼ ਭਰ ਦੀਆਂ 70 ਥਾਵਾਂ ‘ਤੇ ਛਾਪੇਮਾਰੀ, ਬਠਿੰਡਾ ‘ਚ ਗੈਂਗਸਟਰ ਰੰਮੀ ਦੇ ਘਰ ਦਿੱਤੀ ਦਸਤਕ

NIA ਦੀ ਪੰਜਾਬ ਸਣੇ ਦੇਸ਼ ਭਰ ਦੀਆਂ 70 ਥਾਵਾਂ ‘ਤੇ ਛਾਪੇਮਾਰੀ, ਬਠਿੰਡਾ ‘ਚ ਗੈਂਗਸਟਰ ਰੰਮੀ ਦੇ ਘਰ ਦਿੱਤੀ ਦਸਤਕ

 

ਚੰਡੀਗੜ੍ਹ (ਵੀਓਪੀ ਬਿਊਰੋ) ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਗੈਂਗਸਟਰ ਟੈਰਰ ਫੰਡਿੰਗ ਅਤੇ ਹਥਿਆਰ ਸਪਲਾਇਰ ਨਾਲ ਜੁੜੇ ਮਾਮਲਿਆਂ ਦੇ ਸਬੰਧ ਵਿੱਚ ਅੱਜ ਸਵੇਰੇ ਦੇਸ਼ ਭਰ ਵਿੱਚ 70 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਐਨਆਈਏ ਨੇ ਕਈ ਗੈਂਗਸਟਰਾਂ ਕੋਲੋਂ ਹਥਿਆਰ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਕ NIA ਨੇ ਪੰਜਾਬ, ਦਿੱਲੀ, ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਇੱਕੋ ਸਮੇਂ 70 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਇਹ ਕਾਰਵਾਈ ਗੈਂਗਸਟਰ ਅਤੇ ਉਸ ਦੇ ਅਪਰਾਧੀ ਸਿੰਡੀਕੇਟ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਕੀਤੀ ਜਾ ਰਹੀ ਹੈ।

ਐਨਆਈਏ ਦੀ ਇਹ ਕਾਰਵਾਈ ਗੈਂਗਸਟਰ, ਉਸਦੇ ਕਰੀਬੀ ਸਾਥੀਆਂ ਅਤੇ ਵੱਖ-ਵੱਖ ਰਾਜਾਂ ਵਿੱਚ ਫੈਲੇ ਸਿੰਡੀਕੇਟ ਨੂੰ ਲੈ ਕੇ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਐਨਆਈਏ ਹੁਣ ਤੱਕ ਗੈਂਗਸਟਰ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬਵਾਨਾ ਗੈਂਗ ਦੇ ਇੱਕ ਦਰਜਨ ਦੇ ਕਰੀਬ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਗੈਂਗਸਟਰਾਂ ਨੇ ਕਈ ਖੁਲਾਸੇ ਕੀਤੇ। ਇਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ

ਦੱਸ ਦੇਈਏ ਕਿ ਪਿਛਲੇ ਸਾਲ ਵੀ ਐਨਆਈਏ ਨੇ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ। NIA ਦੁਆਰਾ ਗੈਂਗਸਟਰ ਅਤੇ ਉਨ੍ਹਾਂ ਦੇ ਅਪਰਾਧਿਕ ਸਿੰਡੀਕੇਟ (ANI) ਦੇ ਖਿਲਾਫ ਦਰਜ ਕੀਤੇ ਗਏ ਕੇਸ ਦੇ ਮੱਦੇਨਜ਼ਰ ਤਲਾਸ਼ੀ ਅਤੇ ਛਾਪੇ ਮਾਰੇ ਜਾ ਰਹੇ ਹਨ। ਬਠਿੰਡੇ ਵਿੱਚ ਗੈਂਗਸਟਰ ਰੰਮੀ ਦੇ ਘਰ ਦੀ ਟੀਮ ਨੇ ਰੇਡ ਦੀ। ਇਸ ਤੋਂ ਇਲਾਵਾ ਪ੍ਰਦੇਸ਼ ਵਿੱਚ ਅਤੇ ਕਈ ਜਗ੍ਹਾ ਛਾਪੇਮਾਰੀ ਦੀ ਹੈ।

error: Content is protected !!