ਪੁਲਿਸ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕ ਰਹੀ ਸੀ ਲਾਸ਼, ਜਦ ਸੁਸਾਇਡ ਨੋਟ ਖੁੱਲਿਆ ਤਾਂ ਉੱਡੇ ਹੋਸ਼

ਪੁਲਿਸ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕ ਰਹੀ ਸੀ ਲਾਸ਼, ਜਦ ਸੁਸਾਇਡ ਨੋਟ ਖੁੱਲਿਆ ਤਾਂ ਉੱਡੇ ਹੋਸ਼

ਵੀਓਪੀ ਬਿਊਰੋ – ਅੰਮ੍ਰਿਤਸਰ ‘ਚ ਪੁਲਿਸ ਲਾਈਨ ‘ਚ ਤਾਇਨਾਤ 30 ਸਾਲਾ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਕਾਂਸਟੇਬਲ ਨੇ ਸੁਸਾਈਡ ਨੋਟ ਵੀ ਛੱਡਿਆ ਹੈ। ਸੋਮਵਾਰ ਦੇਰ ਸ਼ਾਮ ਕਾਂਸਟੇਬਲ ਸੰਦੀਪ ਸਿੰਘ ਨੇ ਆਪਣੇ ਹੀ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੰਦੀਪ ਸਿੰਘ ਮਕਬੂਲਪੁਰਾ ਇਲਾਕੇ ਦੇ ਗੁਰੂ ਤੇਗ ਬਹਾਦਰ ਫਲੈਟ ਵਿੱਚ ਰਹਿੰਦਾ ਸੀ। ਦੇਰ ਰਾਤ ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਨੇ ਫਲੈਟ ਦੀ ਤਲਾਸ਼ੀ ਦੌਰਾਨ ਮਿਲੇ ਸੁਸਾਈਡ ਨੋਟ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਸਾਈਡ ਨੋਟ ‘ਚ ਕੀ ਲਿਖਿਆ ਹੈ, ਇਸ ਬਾਰੇ ਫਿਲਹਾਲ ਖੁਲਾਸਾ ਨਹੀਂ ਕੀਤਾ ਜਾ ਸਕਦਾ। ਸੁਸਾਈਡ ਨੋਟ ‘ਚ ਲਿਖੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

error: Content is protected !!