ਸਰੀਏ ਨਾਲ ਲੱਦੇ ਟਰਾਲੇ ਨਾਲ ਟਕਰਾਈ ਕਾਰ, ਦੋ ਸਕੇ ਭਰਾਵਾਂ ਸਣੇ ਚਾਰ ਜਣਿਆਂ ਦੀ ਹੋਈ ਦਰਦਨਾਕ ਮੌਤ

ਸਰੀਏ ਨਾਲ ਲੱਦੇ ਟਰਾਲੇ ਨਾਲ ਟਕਰਾਈ ਕਾਰ, ਦੋ ਸਕੇ ਭਰਾਵਾਂ ਸਣੇ ਚਾਰ ਜਣਿਆਂ ਦੀ ਹੋਈ ਦਰਦਨਾਕ ਮੌਤ

ਪਟਿਆਲਾ (ਵੀਓਪੀ ਬਿਊਰੋ) ਹਰ ਸਾਲ ਸੜਕੀ ਹਾਦਸਿਆਂ ਦੇ ਕਾਰਨ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸਿਆਂ ਦੀ ਵਜ੍ਹਾ ਅਣਗਹਿਲੀ ਹੀ ਹੁੰਦੀ ਹੈ ਅਤੇ ਇਸ ਸਭ ਦੇ ਬਾਵਜੂਦ ਵੀ ਕਈ ਲੋਕ ਅਣਗਹਿਲੀ ਵਰਤ ਕੇ ਆਪਣੇ ਨਾਲ-ਨਾਲ ਹੋਰਨਾਂ ਦੀਆਂ ਕੀਮਤੀ ਜ਼ਿੰਦਗੀਆਂ ਵੀ ਖਤਰੇ ਵਿੱਚ ਪਾਉਂਦੇ ਹਨ। ਅਜਿਹਾ ਹੀ ਬੀਤੇ ਦਿਨੀਂ ਪਟਿਆਲਾ ਜਿਲ੍ਹੇ ਵਿੱਚ ਹੋਇਆ ਜਦ ਚਾਰ ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਰਾਜਪੁਰਾ-ਸਰਹਿੰਦ ਬਾਈਪਾਸ ‘ਤੇ ਸੜਕ ‘ਤੇ ਖੜ੍ਹੇ ਸਰੀਏ ਨਾਲ ਲੱਦੇ ਹੋਏ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚੋਂ ਦੋ ਸਕੇ ਭਰਾ ਹਨ। ਸਾਰੇ ਨੇੜਲੇ ਪਿੰਡ ਰਾਜਪੁਰਾ ਦੇ ਦੱਸੇ ਜਾ ਰਹੇ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

error: Content is protected !!