ਕਾਰਪੋਰੇਸ਼ਨ ਬਟਾਲਾ ਚਲਾਵੇਗੀ ਨਾਈਟ ਸਵੀਪਿੰਗ ਮੁਹਿੰਮ, ‘ਆਪ’ ਵਿਧਾਇਕ ਅਤੇ ਕਾਂਗਰਸੀ ਮੇਅਰ ਨੇ ਮਿਲ ਕੇ ਲਿਆ ਮੁਹਿੰਮ ‘ਚ ਹਿੱਸਾ

ਕਾਰਪੋਰੇਸ਼ਨ ਬਟਾਲਾ ਚਲਾਵੇਗੀ ਨਾਈਟ ਸਵੀਪਿੰਗ ਮੁਹਿੰਮ, ‘ਆਪ’ ਵਿਧਾਇਕ ਅਤੇ ਕਾਂਗਰਸੀ ਮੇਅਰ ਨੇ ਮਿਲ ਕੇ ਲਿਆ ਮੁਹਿੰਮ ‘ਚ ਹਿੱਸਾ

ਬਟਾਲਾ (ਲੱਕੀ) ਬਟਾਲਾ ਸ਼ਹਿਰ ਜਦ ਨਗਰ ਕਮੇਟੀ ਦੇ ਅੰਦਰ ਆਉਂਦਾ ਸੀ, ਉਸ ਵੇਲੇ ਸਫਾਈ ਦੇ ਮਾਮਲੇ ਵਿੱਚ ਪੰਜਾਬ ਵਿੱਚ ਪਹਿਲੇ ਦਰਜੇ ਉੱਤੇ ਸੀ। ਪਰ ਜਦ ਤੋਂ ਨਗਰ ਨਿਗਮ ਦੇ ਅੰਦਰ ਆਇਆ ਹੈ, ਉਸ ਵੇਲੇ ਤੋਂ ਹੀ ਸਫਾਈ ਦੇ ਮਾਮਲੇ ਵਿਚ ਇਸ ਦਾ ਲੈਵਲ ਹੇਠਾਂ ਜਾ ਰਿਹਾ ਹੈ। ਜੇਕਰ ਗੱਲ ਕਰੀਏ ਸਫ਼ਾਈ ਦੀ ਤਾਂ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਬਾਹਰ ਅਤੇ ਅੰਦਰ ਕੁੜੇ ਦੇ ਵੱਡੇ ਵੱਡੇ ਢੇਰ ਦੇਖਣ ਨੂੰ ਮਿਲ ਜਾਂਦੇ ਹਨ, ਜਿਸ ਤੋਂ ਸ਼ਹਿਰ ਵਾਸੀ ਬੁਹਤ ਲੰਬੇ ਸਮੇਂ ਤੋਂ ਪਰੇਸ਼ਾਨ ਸਨ। ਇਸਦਾ ਹੱਲ ਹੁਣ ਨਵੇਂ ਬਣੇ ਐਮਐਲਏ ਦੀਆਂ ਦਿਸ਼ਾ ਨਿਰਦੇਸ਼ਾਂ ‘ਤੇ ਬਟਾਲਾ ਪ੍ਰਸ਼ਾਸਨ ਨੇ ਲੱਭ ਹੀ ਲਿਆ ਅਤੇ ਹੁਣ ਇਕ ਉਪਰਾਲਾ ਸ਼ੁਰੂ ਕੀਤਾ ਗਿਆ ਨਾਈਟ ਸਵੀਪਿੰਗ ਦਾ, ਜਿਸ ਦੇ ਵਿੱਚ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਬਟਾਲਾ ਸ਼ਹਿਰ ਵਿੱਚ ਕੁੜੇ ਦੀ ਸਫਾਈ ਰਾਤ 8 ਵਜੇ ਤੋਂ 11 ਵਜੇ ਤਕ ਕੀਤੀ ਜਾਵੇਗੀ ਤਾਂ ਜੋ ਸਵੇਰ ਦੇ ਸਮੇਂ ਕਿਸੇ ਨੂੰ ਮੁਸ਼ਕਿਲ ਨਾ ਆਵੇ ਅਤੇ ਸ਼ਹਿਰ ਵਿਚੋਂ ਗੰਦਗੀ ਵੀ ਖ਼ਤਮ ਹੋ ਸਕੇ।

ਇਸ ਮੁਹਿੰਮ ਦੀ ਸ਼ੁਰੂਆਤ ਇਕ ਨੁੱਕੜ ਨਾਟਕ ਰਾਹੀ ਬਟਾਲਾ ਦੇ ਨਵੇ ਬਣੇ ਆਪ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕੀਤੀ ਗਈ ਅਤੇ ਇਸ ਮੌਕੇ ਐਸਡੀਐਮ ਬਟਾਲਾ ਸ਼ਾਇਰੀ ਭੰਡਾਰੀ ਦੇ ਨਾਲ-ਨਾਲ ਨਗਰ ਨਿਗਮ ਦੇ ਕਾਂਗਰਸੀ ਮੇਅਰ ਸੁਖਦੀਪ ਤੇਜਾ ਅਤੇ ਨਗਰ ਨਿਗਮ ਦਾ ਪ੍ਰਸਾਸ਼ਨ ਮੌਜੂਦ ਸੀ।

ਬਟਾਲਾ ਦੇ ਆਪ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਇਤਿਹਾਸਿਕ ਸ਼ਹਿਰ ਬਟਾਲਾ ਵਿਚ ਬੁਹਤ ਸਾਰੀ ਗੰਦਗੀ ਹੈ, ਜਿਸਨੂੰ ਸਾਫ ਰੱਖਣ ਲਈ ਸਾਡਾ ਸਭ ਦਾ ਫਰਜ ਬਣਦਾ ਹੈ। ਇਸ ਕਰਕੇ ਸਾਡੇ ਵਲੋਂ ਅੱਜ ਇਕ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਅਸੀ ਸ਼ਹਿਰ ਨੂੰ ਸਾਫ ਰੱਖ ਸਕੀਏ। ਉਹਨਾਂ ਕਿਹਾ ਸਵੇਰੇ ਨੂੰ ਜਦ ਬੱਚੇ ਸਕੂਲ ਜਾਂਦੇ ਹਨ ਜਾਂ ਫਿਰ ਕੋਈ ਆਪਣੇ ਕੰਮ ਲਈ ਘਰੋਂ ਨਿਕਲਦਾ ਹੈ ਤਾਂ ਬੁਹਤ ਗੰਦਗੀ ਮਿਲਦੀ ਹੈ। ਇਸ ਨਾਲ ਕਈ ਬਿਮਾਰੀਆਂ ਵੀ ਫ਼ੈਲਦੀਆਂ ਹਨ। ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਇਹ ਸਭ ਕੁਝ ਕਰਨ ਦੀ ਜ਼ਰੂਰਤ ਹੈ।

ਐੱਸਡੀਐਮ ਬਟਾਲਾ ਨੇ ਕਿਹਾ ਟੋਟਲ 120 ਸਫਾਈ ਕਰਮਚਾਰੀ ਹਨ ਸਟਾਫ ਹੋਰ ਰੱਖਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿਚ ਸਫਾਈ ਰੱਖੀ ਜਾ ਸਕੇ। ਉਨ੍ਹਾਂ ਕਿਹਾ ਰਾਤ ਨੂੰ ਇਸ ਕਰਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਕਿ ਦਿਨ ਨੂੰ ਬਾਜ਼ਾਰ ਵਿੱਚ ਬੁਹਤ ਭੀੜ ਹੁੰਦੀ ਹੈ, ਜਿਸ ਨਾਲ ਸਫਾਈ ਨਹੀਂ ਹੋ ਸਕਦੀ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਗਿਆ ਹੈ ਅਤੇ ਸਫਾਈ ਕਰਮਚਾਰੀਆਂ ਦੀਆਂ ਵਰਦੀਆਂ ਉਤੇ ਰਿਫਲੈਕਟਰ ਲਗਾਏ ਗਏ ਹਨ, ਜੋ ਹਨੇਰੇ ਵਿਚ ਵੀ ਚਮਕਣਗੇ ਜੇਕਰ ਫਿਰ ਵੀ ਕੋਈ ਘਟਨਾ ਡਿਊਟੀ ਦੌਰਾਨ ਵਾਪਰ ਜਾਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਵਿਭਾਗ ਦੀ ਹੋਵੇਗੀ।

ਨਗਰ ਨਿਗਮ ਬਟਾਲਾ ਦੇ ਕਾਂਗਰਸੀ ਮੇਅਰ ਨੇ ਕਿਹਾ ਸਫ਼ਾਈ ਕਰਮਚਾਰੀਆਂ ਦੀ ਕਮੀ ਹੈ, ਜਿਸਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਤੇ ਨਾਲ ਨਾਲ ਦੀ ਸ਼ਹਿਰ ਵਾਸੀਆਂ ਨੂੰ ਵੀ ਲੋੜ ਹੈ ਸਹਿਯੋਗ ਦੇਣ ਦੀ ਜਿਸ ਨਾਲ ਸ਼ਹਿਰ ਵਿੱਚ ਸਫਾਈ ਰੱਖੀ ਜਾ ਸਕੇ। ਉਨ੍ਹਾਂ ਕਿਹਾ ਅੱਜ ਸ਼ੁਰੂਆਤ ਕੀਤੀ ਹੈ ਐਸੇ ਨੁੱਕੜ ਨਾਟਕ ਮੁਹੱਲਿਆਂ ਵਿੱਚ ਦਿਖਾਉਣ ਦੀ ਲੋੜ ਹੈ। ਪਰ ਜਦ ਮੇਅਰ ਸਾਹਿਬ ਨੂੰ ਪੁੱਛਿਆ ਗਿਆ ਕਿ ਹੁਣ ਤਕ ਸਫਾਈ ਕਰਮਚਾਰੀਆ ਦੀ ਗਿਣਤੀ ਨੂੰ ਪੂਰਾ ਕਿਉ ਨਹੀ ਕੀਤਾ ਗਿਆ ਤਾਂ ਇਸ ਸਵਾਲ ਦਾ ਓਹਨਾਂ ਕੋਲ ਕੋਈ ਜਵਾਬ ਨਹੀਂ ਸੀ।

error: Content is protected !!