ਸਦਰ ਬਜ਼ਾਰ ਹੋਈ ਦੁਕਾਨਾਂ ਦੀ ਸੀਲਿੰਗ ਖਿਲਾਫ 40 ਦਿਨਾਂ ਤੋਂ ਧਰਨਾ ਜਾਰੀ

ਸਦਰ ਬਜ਼ਾਰ ਹੋਈ ਦੁਕਾਨਾਂ ਦੀ ਸੀਲਿੰਗ ਖਿਲਾਫ 40 ਦਿਨਾਂ ਤੋਂ ਧਰਨਾ ਜਾਰੀ

ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵਾਅਦਾ ਪੂਰਾ ਕਰਨ ਅਤੇ ਚੋਣਾਂ ਦੌਰਾਨ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਦੁਕਾਨਾਂ ਨੂੰ ਸੀਲ ਨਹੀਂ ਹੋਣ ਦੇਵਾਂਗੇ। ਜੇਕਰ ਕੋਈ ਸੀਲਿੰਗ ਹੋਈ ਤਾਂ ਉਸ ਨੂੰ ਵੀ ਖੋਲ੍ਹਾਂਗੇ। ਦਿੱਲੀ ‘ਚ ਆਪਣੀ ਹੀ ਪਾਰਟੀ ਦੀ ਮੇਅਰ ਸ਼ੈਲੀ ਓਬਰਾਏ ਦੁਕਾਨਾਂ ਦੀਆਂ ਸੀਲਾਂ ਖੋਲ੍ਹ ਕੇ ਵਪਾਰੀਆਂ ਨੂੰ ਪਹਿਲਾ ਤੋਹਫਾ ਦੇਣ ।

ਜਿਕਰਯੋਗ ਹੈ ਕਿ 40 ਦਿਨ ਬੀਤ ਜਾਣ ਤੋਂ ਬਾਅਦ ਵੀ ਫੈਡਰੇਸ਼ਨ ਆਫ ਸਦਰ ਬਜ਼ਾਰ ਦੇ ਬੈਨਰ ਹੇਠ ਵਪਾਰੀ ਲਗਾਤਾਰ ਸਦਰ ਬਜ਼ਾਰ ਤੋਂ ਸੀਲਿੰਗ ਨੂੰ ਲੈ ਕੇ ਐਮ.ਸੀ.ਡੀ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਫੈਸਟ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ। ਸੀਲਿੰਗ ਦੇ ਖਿਲਾਫ ਵਪਾਰੀ ਕਰੀਬ ਡੇਢ ਮਹੀਨੇ ਤੋਂ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣਾ ਪੱਖ ਪੇਸ਼ ਕਰਨਾ ਪੈਂਦਾ ਹੈ, ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ, ਜਦਕਿ ਕਈ ਅਧਿਕਾਰੀ ਕਾਗਜ਼ਾਂ ਦੇ ਨਾਲ ਵਪਾਰੀਆਂ ਨੂੰ ਇਧਰ-ਉਧਰ ਗੁੰਮਰਾਹ ਕਰ ਰਹੇ ਹਨ, ਜਦਕਿ ਸਦਰ ਬਜ਼ਾਰ ਪੂਰੀ ਤਰ੍ਹਾਂ ਵਪਾਰਕ ਮੰਡੀ ਹੈ, ਪਰ ਕੋਈ ਵੀ ਅਧਿਕਾਰੀ ਇਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਵਪਾਰੀਆਂ ਵਿੱਚ ਰੋਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

error: Content is protected !!