ਸ਼ਿਵ ਸੈਨਾ ਦੇ ਨੇਤਾਵਾਂ ਦੀ ਗੁੰਡਾਗਰਦੀ; ਫਾਰਮਿੰਗ ਲਈ ਗਾਵਾਂ ਲੈ ਕੇ ਜਾ ਰਹੇ ਕਸ਼ਮੀਰੀਆਂ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ, ਜ਼ਰੂਰੀ ਸਮਾਨ ਖੋਹ ਕੇ ਭੱਜੇ

ਸ਼ਿਵ ਸੈਨਾ ਦੇ ਨੇਤਾਵਾਂ ਦੀ ਗੁੰਡਾਗਰਦੀ; ਫਾਰਮਿੰਗ ਲਈ ਗਾਵਾਂ ਲੈ ਕੇ ਜਾ ਰਹੇ ਕਸ਼ਮੀਰੀਆਂ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਧਰਮ ਦੇ ਨਾਂ ‘ਤੇ ਮਾਹੌਲ ਖਰਾਬ ਕਰਨ ਵਿੱਚ ਕੁੱਝ ਸ਼ਰਾਰਤੀ ਅਨਸਰ ਤਿਆਰ ਰਹਿੰਦੇ ਹਨ। ਅਜਿਹਾ ਹੀ ਹੋਇਆ ਹੈ ਅੰਮ੍ਰਿਤਸਰ ਵਿੱਚ, ਜਿੱਥੇ ਕੁੱਝ ਅਖੌਤੀ ਸ਼ਿਵ ਸੈਨਾ ਆਗੂਆਂ ਨੇ ਮਿਲ ਕੇ ਕਸ਼ਮੀਰੀ ਲੋਕਾਂ ਦੇ ਨਾਲ ਕੁੱਟਮਾਰ ਕੀਤੀ। ਉਕਤ ਕਸ਼ਮੀਰੀ ਲੋਕ ਫਾਰਮਿੰਗ ਦੇ ਲਈ ਬਠਿੰਡਾ ਡਬਵਾਲੀ ਤੋਂ ਗਾਵਾਂ ਖ਼ਰੀਦ ਕੇ ਵਾਪਸ ਜਾ ਰਹੇ ਸਨ। ਉਕਤ ਘਟਨਾ ਅੰਮ੍ਰਿਤਸਰ ਦੇ ਵੇਰਕਾ ਨਜ਼ਦੀਕ ਵਾਪਰੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਕਤ ਅਖੌਤੀ ਆਗੂ ਫਰਾਰ ਹੋ ਗਏ। ਦੋਸ਼ੀਆਂ ਨੇ ਪੀੜਤਾਂ ਦਾ ਗਾਵਾਂ ਨਾਲ ਭਰਿਆ ਟਰੱਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਵੀ ਲੈ ਕੇ ਫਰਾਰ ਹੋ ਗਏ।

ਇਸ ਸਬੰਧੀ ਕਸ਼ਮੀਰੀ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਕਸ਼ਮੀਰ ਤੋਂ ਸਰਕਾਰ ਪਾਸੋਂ ਫਾਰਮਿੰਗ ਲਈ ਲੋਨ ਲੈ ਕੇ ਪੰਜਾਬ ਤੋਂ ਗਾਵਾਂ ਖਰੀਦ ਕੇ ਲੈ ਕੇ ਜਾ ਰਹੇ ਹਨ, ਜਿਸ ਦਾ ਕਿ ਕਸ਼ਮੀਰ ਵਿੱਚ ਜਾ ਕੇ ਉਨ੍ਹਾਂ ਨੇ ਦੁੱਧ ਵੇਚਣ ਦਾ ਧੰਦਾ ਸ਼ੁਰੂ ਕਰਨਾ ਸੀ। ਇਹ ਗਾਂਵਾ ਪੂਰੀ ਲੀਗਲ ਤਰੀਕੇ ਨਾਲ ਖਰੀਦ ਕੇ ਲੈਕੇ ਜਾ ਰਹੇ ਸਨ ਪਰ ਜਦੋਂ ਉਹ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇ ਤਾਂ ਸ਼ਿਵਸੈਨਾ ਦੇ ਨੇਤਾਵਾਂ ਤੇ ਉਨ੍ਹਾਂ ਦੇ ਵਰਕਰਾਂ ਨੇ ਆ ਕੇ ਇਹਨਾਂ ਨਾਲ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਗਾਵਾਂ ਦਾ ਕਸ਼ਮੀਰ ਵਿਚ ਜਾ ਕੇ ਕਤਲ ਕਰਨਾ ਹੈ।
ਪੀੜਤ ਕਸ਼ਮੀਰੀਆਂ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਲੱਖ ਸਮਝਾਉਣ ਦੇ ਬਾਵਜੂਦ ਵੀ ਸ਼ਿਵ ਸੈਨਾ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਕਾਫੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਟਰੱਕ ਦਾ ਵੀ ਨੁਕਸਾਨ ਕੀਤਾ ਅਤੇ ਬਾਅਦ ਵਿਚ ਉਹਨਾਂ ਦੇ ਜ਼ਰੂਰੀ ਦਸਤਾਵੇਜ਼ ਤੇ ਕਰੇਡਿਟ ਕਾਰਡ ਅਤੇ ਮੋਬਾਇਲ ਫੋਨ ਲੈ ਕੇ ਇਹ ਸ਼ਿਵ ਸੈਨਾ ਦੇ ਆਗੂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਨਜ਼ਦੀਕੀ ਪੁਲਿਸ ਸਟੇਸ਼ਨ ਆ ਕੇ ਦਰਖਾਸਤ ਦਿੱਤੀ ਗਈ ਤੇ ਹੁਣ ਪੀੜਤ ਕਸ਼ਮੀਰੀਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ।

ਦੂਜੇ ਪਾਸੇ ਸਮਾਜ ਸੇਵੀ ਅਤੇ ਵਾਲਮੀਕਿ ਭਾਈਚਾਰੇ ਦੇ ਆਗੂ ਨਿਤੀਨ ਗਿੱਲ ਉਰਫ਼ ਮਨੀ ਗਿੱਲ ਨੇ ਪੀੜਤ ਕਸ਼ਮੀਰੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਆਗੂ ਹਰ ਵਾਰ ਇਸੇ ਤਰੀਕੇ ਨਾਲ ਬਾਈਪਾਸ ‘ਤੇ ਆ ਕੇ ਕਸ਼ਮੀਰੀ ਲੋਕਾਂ ਤੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ ਅਤੇ ਹੁਣ ਵਾਲਮੀਕੀ ਭਾਈਚਾਰਾ ਵੀ ਇਹਨਾਂ ਪੀੜਿਤ ਕਸ਼ਮੀਰੀ ਲੋਕਾਂ ਦੇ ਨਾਲ ਖੜਾ ਹੈ ਕਿਉਂਕਿ ਉਹ ਕਾਨੂੰਨੀ ਦਸਤਾਵੇਜ਼ਾਂ ਦੇ ਨਾਲ ਗਾਵਾਂ ਨੂੰ ਖਰੀਦ ਕੇ ਲੈ ਜਾ ਰਹੇ ਸਨ ਲੇਕਿਨ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਇਸ ਲਈ ਉਹ ਸ਼ਿਵ ਸੈਨਾ ਦੇ ਇਹਨਾਂ ਆਗੂਆਂ ਦੇ ਖ਼ਿਲਾਫ਼ ਕਾਰਵਾਈ ਜ਼ਰੂਰ ਕਰਵਾਉਣਗੇ।

ਇਸ ਸਾਰੇ ਮਾਮਲੇ ‘ਚ ਪੁਲਿਸ ਚੌਕੀ ਮੁੱਧਲ ਦੇ ਇੰਚਾਰਜ ਗੁਰਜਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਦੋ ਵਜੇ ਦੇ ਕਰੀਬ ਕਸ਼ਮੀਰੀ ਅਤੇ ਸ਼ਿਵ ਸੈਨਾ ਆਗੂਆਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਬਿਨਾਂ ਕਿਸੇ ਜਾਂਚ ਤੋਂ ਕਸ਼ਮੀਰੀਆਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਸਵੇਰ ਤੋਂ ਹੀ ਦੋਵੇਂ ਪਾਰਟੀਆਂ ਆਪਸ ਵਿੱਚ ਰਾਜ਼ੀਨਾਮਾ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ ਤੇ ਫਿਲਹਾਲ ਪੁਲਿਸ ਨੇ ਦੋਵਾਂ ਪਾਰਟੀਆਂ ਵਿਚੋਂ ਕਿਸੇ ਨੇ ਵੀ ਲਿਖਤੀ ਦਰਖ਼ਾਸਤ ਨਹੀਂ ਦਿੱਤੀ ਅਤੇ ਜੋਂ ਗਾਵਾਂ ਕਸ਼ਮੀਰੀਆਂ ਵੱਲੋਂ ਲਿਜਾਈਆਂ ਜਾ ਰਹੀਆਂ ਹਨ ਉਹ ਪੂਰੀ ਤਰੀਕੇ ਨਾਲ ਲੀਗਲ ਹਨ ਅਤੇ ਉਹਨਾਂ ਨੂੰ ਕਸ਼ਮੀਰ ਲੈ ਕੇ ਜਾਣ ਦਾ ਪੂਰਾ ਹੱਕ ਹੈ ਅਗਰ ਦੋਵਾਂ ਪਾਰਟੀਆਂ ਵਿਚੋਂ ਕੋਈ ਵੀ ਵਿਅਕਤੀ ਪੁਲਿਸ ਨੂੰ ਲਿਖਤੀ ਦਰਖ਼ਾਸਤ ਦਿੰਦਾ ਹੈ ਤਾਂ ਪੁਲਿਸ ਕਾਨੂਨ ਦੇ ਹਿਸਾਬ ਨਾਲ ਕਾਰਵਾਈ ਜ਼ਰੂਰ ਕਰੇਗੀ।

error: Content is protected !!