ਮਾਨ ਤੋਂ ਨਹੀਂ ਸੰਭਲ ਰਿਹਾ ਪੰਜਾਬ, ਗ੍ਰਹਿ ਮੰਤਰਾਲਾ ਕਰੇ ਅਜਨਾਲਾ ਹਮਲੇ ‘ਤੇ ਕਾਰਵਾਈ- ਮਨਪ੍ਰੀਤ ਬਾਦਲ

ਮਾਨ ਤੋਂ ਨਹੀਂ ਸੰਭਲ ਰਿਹਾ ਪੰਜਾਬ, ਗ੍ਰਹਿ ਮੰਤਰਾਲਾ ਕਰੇ ਅਜਨਾਲਾ ਹਮਲੇ ‘ਤੇ ਕਾਰਵਾਈ- ਮਨਪ੍ਰੀਤ ਬਾਦਲ

ਡੈਸਕ- ਬੀਤੇ ਦਿਨ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਉਨ੍ਹਾਂ ਦੇ ਸਮਰਥਕਾਂ ਵਲੋਂ ਅਜਨਾਲਾ ਥਾਣਾ ‘ਤੇ ਕੀਤੇ ਹਮਲੇ ਦੀ ਚੋਪਾਸਿਓਂ ਨਿਖੇਦੀ ਕੀਤੀ ਜਾ ਰਹੀ ਹੈ ।ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਪ੍ਰਤਿ ਬਾਦਲ ਨੇ ਇਸ ਘਟਨਾ ‘ਤੇ ਚਿੰਤਾ ਪ੍ਰਕਟਾਈ ਹੈ । ਪੰਜਾਬ ਦੇ ਸਾਬਕਾ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਨੇ 1947,1966 ਅਤੇ 1984 ਚ ਇਸਦੀ ਕੀਮਤ ਅਦਾ ਕੀਤੀ ਹੈ । ਹੁਣ ਇਸਨੂੰ ਭੰਗ ਨਹੀਂ ਕੀਤਾ ਜਾ ਸਕਦਾ ।ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਇਸ ਮਾਮਲੇ ਚ ਅਨਜਾਨ ਜਾਪ ਰਹੀ ਹੈ ,ਇਸ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਨਾਲ ਨਜਿੱਠਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਕਾਬੂ ਰਖਣ ਚ ਫੇਲ੍ਹ ਸਾਬਿਤ ਹੋਈ ਹੈ ।

ਅਕਾਲੀ ਦਲ ਨੇ ਅਜਨਾਲਾ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂਮ ਘੇਰਿਆ ਹੈ ।ਬਿਕਰਮ ਮਜੀਠੀਆ ਨੇ ਕਿਹਾ ਕਿ ਅਜਨਾਲਾ ਭਾਰਤ-ਪਾਕਿਸਤਾਨ ਬਾਰਡਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਹੈ ।ਅਜਿਹੇ ਥਾਣੇ ‘ਤੇ ਤਲਵਾਰਾਂ ਹਥਿੳਾਂਰਾਂ ਨਾਲ ਹਮਲਾ ਕਰਕੇ ਕਬਜ਼ਾ ਕਰ ਲੈਣਾ ਬਹੁਤ ਗੰਭੀਰ ਹੈ ।ਮਾਨ ਸਰਕਾਰ ਇਨਵੈਸਟਮੈਂਟ ਸਮਿੱਟ ਕਰਵਾ ਕੇ ਢੌਂਗ ਰੱਚ ਰਹੀ ਹੈ । ਜੱਦ ਪੰਜਾਬ ਚ ਕਨੂੰਨ ਵਿਵਸਥਾ ਦਾ ਇਹ ਹਾਲ ਹੈ ਤਾਂ ਕੌਣ ਅਜਿਹੇ ਸੂਬੇ ਚ ਪੈਸਾ ਲਗਾਵੇਗਾ ।ਮਜੀਠੀਆ ਨੇ ਪੰਜਾਬ ਪੁਲਿਸ ਦੇ ਹਾਲਾਤਾਂ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਕੱਲ੍ਹ ਪੂਰੇ ਪੰਜਾਬ ਨੇ ਆਪਣੀ ਪੁਲਿਸ ਨੂੰ ਪਿੱਛੇ ਹੱਟਦਿਆਂ,ਹਮਲਾ ਹੁੰਦਿਆ ਅਤੇ ਥਾਣਾ ਛੱਡਦਿਆਂ ਵੇਖਿਆ ਹੈ ।ਪੰਜਾਬ ਦੇ ਲੋਕ ਹੁਣ ‘ਆਪ’ ਨੂੰ ਮੌਕਾ ਵੇਖ ਕੇ ਪਛਤਾ ਰਹੀ ਹੈ । ਅਕਾਲੀ ਦਲ ਨੇ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ ।

ਸਰਕਾਰ ਵਲੋਂ ਮੰਤਰੀ ਅਮਨ ਅਰੋੜਾ ਨੇ ਵਿਰੋਧੀਆਂ ਦੀ ਬਿਆਨਬਾਜੀ ਨੂੰ ਸਿਆਸੀ ਦੱਸਿਆ ਹੈ । ਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਅਤੇ ਸਿਆਸੀ ਧਿਰ ਪੰਜਾਬ ਦੇ ਹਾਲਾਤਾਂ ਨੂੰ ਵਧਾ ਚੜ੍ਹਾ ਕੇ ਦਰਸ਼ਾ ਰਹੇ ਹਨ ।ਉਨ੍ਹਾਂ ਕਿਹਾ ਕਿ ਗੁਰੁ ਮਹਾਰਾਜ ਦੀ ਹਾਜ਼ਰੀ ਚ ਅੰਮ੍ਰਿਤਪਾਲ ਵਲੋਂ ਥਾਣੇ ‘ਤੇ ਕੀਤੀ ਚੜ੍ਹਾਈ ਦੌਰਾਨ ਪੰਜਾਬ ਪੁਲਿਸ ਵਲੋਂ ਬੇਹਦ ਹੀ ਸੰਜੀਦਗੀ ਨਾਲ ਕੰਮ ਕੀਤਾ ਗਿਆ ਹੈ ।

error: Content is protected !!