ਕਾਲੇ ਰੰਗ ਦੇ ਕੱਪੜੇ ਪਾ ਕੇ ਹਨੀਪ੍ਰੀਤ ਨੇ ਢਾਹਿਆ ਕਹਿਰ, ਕਹਿੰਦੀ – ਰਾਮ ਰਹੀਮ ਸਭ ਤੋਂ ਪਿਆਰਾ ਬਾਬਾ, ਮੈਂ ਤਾਂ ਪਾਗਲ ਹਾਂ
ਸਿਰਸਾ (ਵੀਓਪੀ ਬਿਊਰੋ) ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਉਸ ਦੀ ਮੁੱਖ ਚੇਲੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੋਵਾਂ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਰਾਮ ਰਹੀਮ ਨੇ ਸਿਰ ‘ਤੇ ਕਾਲੀ ਕੈਪ ਦੇ ਨਾਲ ਪੀਲੇ-ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੈ, ਜਦਕਿ ਹਨੀਪ੍ਰੀਤ ਨੇ ਕਾਲੇ ਰੰਗ ਦੀ ਡਰੈੱਸ ਪਾ ਕੇ ਫੋਟੋਸ਼ੂਟ ਕਰਵਾਇਆ ਹੈ।
View this post on Instagram
ਹਨੀਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਲਿਖਿਆ ਕਿ ਮੈਂ ਕਾਲੇ ਰੰਗ ਪਿੱਛੇ ਪਾਗਲ ਹਾਂ। ਸੁੰਦਰਤਾ ਅੰਦਰੋਂ ਚਮਕਦੀ ਹੈ ਅਤੇ ਇੱਕ ਖੁਸ਼ ਦਿਲ ਹਰ ਫੋਟੋ ਨੂੰ ਚਮਕਾਉਂਦਾ ਹੈ। ਹਨੀਪ੍ਰੀਤ ਨੇ ਡੇਰਾ ਮੁਖੀ ਦੀ ਕਹਾਣੀ ਇੰਸਟਾਗ੍ਰਾਮ ‘ਤੇ ਵੀ ਪਾਈ ਹੈ। ਇਸ ‘ਚ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਪਿਤਾ ਦੱਸਿਆ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਨੇ ਆਪਣੇ ਕੁੱਤੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ।
View this post on Instagram
ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ 2 ਕਤਲ ਕੇਸਾਂ ਵਿੱਚ 20-20 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ। ਇਨ੍ਹੀਂ ਦਿਨੀਂ ਉਹ 40 ਦਿਨਾਂ ਲਈ ਪੈਰੋਲ ‘ਤੇ ਬਾਹਰ ਆਇਆ ਹੈ। ਜਿਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਬਰਨਾਵਾ ਡੇਰੇ ‘ਚ ਠਹਿਰੇ ਹੋਏ ਹਨ। ਇਸ ਦੌਰਾਨ ਉਹ ਲਗਾਤਾਰ ਪ੍ਰੇਮੀਆਂ ਨਾਲ ਸਤਿਸੰਗ ਕਰ ਰਹੇ ਹਨ। ਸਾਲ 2022 ‘ਚ ਵੀ ਰਾਮ ਰਹੀਮ 91 ਦਿਨ ਪੈਰੋਲ ‘ਤੇ ਰਿਹਾ। ਹੁਣ ਫਿਰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ।