ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵੱਲੋਂ “ਬੇਕਰੀ ਉਤਪਾਦਾਂ” ‘ਤੇ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵੱਲੋਂ “ਬੇਕਰੀ ਉਤਪਾਦਾਂ” ‘ਤੇ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

ਵੀਓਪੀ ਬਿਊਰੋ – ਬੇਕਰੀ ਵਿੱਚ ਇੱਕ ਹੁਨਰਮੰਦ ਪੇਸ਼ੇਵਰ ਨੂੰ ਵਿਕਸਤ ਕਰਨ ਦੇ ਯਤਨ ਵਿੱਚ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵੱਲੋਂ ” ਬੇਕਰੀ ਉਤਪਾਦਾਂ ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦੇ ਰਿਸੋਰਸ ਪਰਸਨ ਬੇਕਰੀ ਸ਼ੈੱਫ ਮੋਹਿਤ ਮੋਂਗਾ ਸਨ।

ਸ਼ੈੱਫ ਮੋਹਿਤ ਨੇ ਵਿਦਿਆਰਥੀਆਂ ਨੂੰ ਚਾਕਲੇਟਾਂ ਦੀ ਬਣਤਰ ਅਤੇ ਡੋਹ ਨੂੰ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਉਨ੍ਹਾਂ ਨੇ ਵਨੀਲਾ ਕੇਕ, ਡਰਾਈ ਕੇਕ, ਮਾਰਬਲ ਕੇਕ, ਅਲਮੰਡ ਕੁਕੀਜ਼, ਚੋਕੋ ਚਿਪਸ, ਅਜਵੈਨ ਕੁਕੀਜ਼ ਅਤੇ ਕੋਕੋਨਟ ਕੂਕੀਜ਼ ਬਨਾਉਣ ਦੀ ਵਿਧੀ ਦਾ ਪ੍ਰੈਕਟੀਕਲ ਡੈਮੋ ਵਿਦਿਆਰਥੀਆਂ ਨੂੰ ਦਿੱਤਾ। ਸ਼ੈੱਫ ਮੋਹਿਤ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਸੁਪਨਿਆਂ ਅਤੇ ਜਨੂੰਨ ਨੂੰ ਪੂਰਾ ਕਰਨ ਲਈ ਆਪਣਾ ਵਪਾਰ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ।

ਸ੍ਰੀ ਰਾਹੁਲ ਜੈਨ (ਡਾਇਰੈਕਟਰ ਕੋ-ਆਰਡੀਨੇਟਰ ਸਕੂਲ ਅਤੇ ਕਾਲਜ) ਨੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਹੁਨਰ ਅਤੇ ਅਨੁਭਵ ਸਾਂਝੇ ਕਰਨ ਲਈ ਸਰੋਤ ਵਿਅਕਤੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਬੇਕਰੀ ਦੀਆਂ ਵਸਤੂਆਂ ਜਿਵੇਂ ਡੋਹ, ਬਰੈੱਡ, ਪਾਈਜ਼, ਕੇਕ ਅਤੇ ਕੂਕੀਜ਼ ਤਿਆਰ ਕਰਨ ਦਾ ਹੱਥੀਂ ਅਨੁਭਵ ਪ੍ਰਦਾਨ ਕੀਤਾ ਹੈ ।

error: Content is protected !!