ਬਾਘਾਪੁਰਾਣਾ ‘ਚ ਐੱਸਡੀਐੱਮ ਦਫਤਰ ‘ਚ ਲਿਖੇ ਖਾਲਿਸਤਾਨੀ ਪੱਖੀ ਨਾਅਰੇ; ਲਿਖਿਆ-ਪੰਜਾਬ ਭਾਰਤ ਦਾ ਹਿੱਸਾ ਨਹੀਂ, ਦਿੱਲੀ ਏਅਰਪੋਰਟ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

ਬਾਘਾਪੁਰਾਣਾ ‘ਚ ਐੱਸਡੀਐੱਮ ਦਫਤਰ ‘ਚ ਲਿਖੇ ਖਾਲਿਸਤਾਨੀ ਪੱਖੀ ਨਾਅਰੇ; ਲਿਖਿਆ-ਪੰਜਾਬ ਭਾਰਤ ਦਾ ਹਿੱਸਾ ਨਹੀਂ, ਦਿੱਲੀ ਏਅਰਪੋਰਟ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

ਬਾਘਾਪੁਰਾਣਾ (ਵੀਓਪੀ ਬਿਊਰੋ) ਪੰਜਾਬ ਇਸ ਸਮੇਂ ਅਰਾਜਕਤਾ ਵੱਲ ਨੂੰ ਜਾ ਰਿਹਾ ਹੈ ਅਤੇ ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਆਮ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਹੈ। ਹੁਣ ਬਾਘਾਪੁਰਾਣਾ ਦੇ ਐੱਸਡੀਐੱਮ ਦਫਤਰ ਦੇ ਬਾਹਰ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਮਿਲੇ ਹਨ। ਇਸ ਘਟਨਾ ਦੀ ਜਿੰਮੇਵਾਰੀ ਵੀ ਬੈਨ ਸੰਗਠਨ ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪੱਤਵੰਤ ਸਿੰਘ ਪੰਨੂੰ ਨੇ ਲਈ ਹੈ। ਇਸ ਦੇ ਨਾਲ ਹੀ ਉਸ ਨੇ ਵੀਡੀਓ ਜਾਰੀ ਕਰ ਕੇ ਹੋਰ ਵੀ ਧਮਕੀਆਂ ਭਾਰਤ ਦੀ ਸਰਕਾਰ ਨੂੰ ਦਿੱਤੀਆਂ ਹਨ।


ਉਸ ਨੇ ਦਿੱਲੀ ਵਿੱਚ ਹੋਣ ਵਾਲੀ G-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ “ਖਾਲਿਸਤਾਨ ਰੈਫਰੈਂਡਮ” ਦਾ ਮੁੱਦਾ ਚਲਾਉਣ ਲਈ ਸਿੱਖਸ ਫੋਰ ਜਸਟਿਸ ਦੇ ਕਾਰਕੁੰਨਾਂ ਨੇ ਅੱਜ ਐਸ.ਡੀ.ਐਮ ਦਫਤਰ ਬਾਘਾਪੁਰਾਣਾ, ਮੋਗਾ ਵਿਖੇ “ਪੰਜਾਬ ਭਾਰਤ ਦਾ ਹਿੱਸਾ ਨਹੀਂ – ਖਾਲਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ” ਦੇ ਛਾਪਿਆਂ ਦੀ ਵੀਡਿਓ ਜਾਰੀ ਕੀਤੀ ਹੈ।

ਗੁਰਪੱਤਵੰਤ ਸਿੰਘ ਪੰਨੂੰ ਦਾ G20 ਦੇ ਵਿਦੇਸ਼ ਮੰਤਰੀਆਂ ਨੂੰ ਸੁਨੇਹਾ ਕਿ ਉਹ “ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਨਾ-ਮਨਜੂਰ ਕਰਨ ਕਿਉਂਕਿ ਪੰਜਾਬ ਤੇ ਭਾਰਤ ਨੇ ਜਬਰੀ ਕਬਜ਼ਾ ਕੀਤਾ ਹੋਇਆ ਹੈ ਅਤੇ ਸਿੱਖ ਪੰਥ 1980 ਦੇ ਦਹਾਕੇ ਤੋਂ ਪੰਜਾਬ ਨੂੰ ਭਾਰਤ ਤੋਂ ਅਜ਼ਾਦ ਕਰਵਾ ਕੇ ਅਲੱਗ ਮੁਲਖ ਬਣਾਉਣ ਦੀ ਮੁਹਿੰਮ ਚਲਾ ਰਿਹਾ ਹੈ।

ਇਸ ਦੌਰਾਨ ਹੀ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਸ਼ਹੀਦ ਸੰਤ ਭਿੰਡਰਾਵਾਲਿਆਂ ਦੇ ਜੱਦੀ ਪਿੰਡ ਰੋਡੇ ਦੇ ਸਰਕਾਰੀ ਪੋਲੀਟਿਕਨਿੱਕ ਕਾਲਜ ਵਿਖੇ ਵੀ ਲਿਖੇ ਮਿਲੇ ਹਨ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਤੇ ਅਜੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

error: Content is protected !!