ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਇੰਚਾਰਜਾ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਕਿਸ ਜ਼ਿਲੇ ਦੀ ਜਿੰਮੇਵਾਰੀ

ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਇੰਚਾਰਜਾ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਕਿਸ ਜ਼ਿਲੇ ਦੀ ਜਿੰਮੇਵਾਰੀ

ਚੰਡੀਗੜ੍ਹ (ਵੀਓਪੀ ਬਿਊਰੋ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੂਲੂ ਅਤੇ ਸੂਬਾ ਜਨਰਲ ਸਕੱਤਰ ਅਤੇ ਭਾਜਯੁਮੋੰ ਦੇ ਸੂਬਾ ਇੰਚਾਰਜ ਜੀਵਨ ਗੁਪਤਾ ਦੇ ਨਾਲ ਵਿਚਾਰ-ਵਟਾਂਦਰੇ ‘ਤੋਂ ਬਾਅਦ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕੰਵਰਬੀਰ ਸਿੰਘ ਟੌਹੜਾ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਗਠਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਪ੍ਰ੍ਭਾਰੀ ਨਿਯੁਕਤ ਕੀਤੇ ਗਏ ਹਨ।

ਕੰਵਰਬੀਰ ਸਿੰਘ ਟੌਹੜਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਦਾ ਇੰਚਾਰਜ ਜੈਕੰਵਰ ਸਿੰਘ ਸੰਧੂ ਨੂੰ, ਅੰਮ੍ਰਿਤਸਰ ਸ਼ਹਿਰੀ ਦਾ ਇੰਚਾਰਜ ਭਾਰਤ ਮਹਾਜਨ ਨੂੰ, ਬਰਨਾਲਾ ਦਾ ਇੰਚਾਰਜ ਪ੍ਰਤਾਪ ਸਿੰਘ ਢਿੱਲੋਂ ਨੂੰ, ਬਟਾਲਾ ਦਾ ਇੰਚਾਰਜ ਤਰੁਣ ਜੋਸ਼ੀ ਨੂੰ, ਬਠਿੰਡਾ ਦਿਹਾਤੀ ਦਾ ਇੰਚਾਰਜ ਕਰਮਬੀਰ ਸਿੰਘ ਡੱਲੇ, ਬਠਿੰਡਾ ਸ਼ਹਿਰੀ ਦਾ ਇੰਚਾਰਜ ਅਜੈ ਵੀਰ, ਫਰੀਦਕੋਟ ਦਾ ਇੰਚਾਰਜ ਆਯੂਸ਼ ਬਜਾਜ, ਫਤਿਹਗੜ੍ਹ ਸਾਹਿਬ ਦਾ ਇੰਚਾਰਜ ਇੰਦਰਬੀਰ ਸਿੰਘ ਬਰਾੜ, ਫਾਜ਼ਿਲਕਾ ਦਾ ਇੰਚਾਰਜ ਰਾਘਵ ਗੋਇਲ, ਫਿਰੋਜ਼ਪੁਰ ਦਾ ਇੰਚਾਰਜ ਗੌਰਵ ਕੱਕੜ, ਗੁਰਦਾਸਪੁਰ ਦਾ ਇੰਚਾਰਜ ਕੁਨਾਲ ਜੋਸ਼ੀ, ਹੁਸ਼ਿਆਰਪੁਰ ਦਿਹਾਤੀ ਦਾ ਇੰਚਾਰਜ ਵਿਸ਼ਵਾ ਗਰੋਵਰ, ਹੁਸ਼ਿਆਰਪੁਰ ਦਿਹਾਤੀ ਦਾ ਇੰਚਾਰਜ ਅੰਮ੍ਰਿਤਪਾਲ ਸਿੰਘ ਡੱਲੀ, ਜਗਰਾਉਂ ਦਾ ਇੰਚਾਰਜ ਹਰਸ਼ ਬੇਰੀ, ਜਲੰਧਰ ਸ਼ਹਿਰੀ ਦਾ ਇੰਚਾਰਜ ਅੰਕਿਤ ਸੈਣੀ, ਜਲੰਧਰ ਦਿਹਾਤੀ (ਉੱਤਰੀ) ਦਾ ਇੰਚਾਰਜ ਆਸ਼ੂ ਅੰਬਾ ਨੂੰ, ਜਲੰਧਰ ਦਿਹਾਤੀ (ਦੱਖਣੀ) ਦਾ ਇੰਚਾਰਜ ਦਵਿੰਦਰ ਬੀਰ ਸਿੰਘ ਔਲਖ ਨੂੰ, ਕਪੂਰਥਲਾ ਦਾ ਇੰਚਾਰਜ ਤਰੁਣ ਅਰੋੜਾ ਨੂੰ, ਖੰਨਾ ਦਾ ਇੰਚਾਰਜ ਪ੍ਰਿਆ ਸ਼ਰਮਾ ਨੂੰ, ਲੁਧਿਆਣਾ ਦਿਹਾਤੀ ਦਾ ਇੰਚਾਰਜ ਪੰਕਜ ਕੋਹਲੀ ਨੂੰ, ਲੁਧਿਆਣਾ ਸ਼ਹਿਰੀ ਦਾ ਇੰਚਾਰਜ ਪ੍ਰਤੀਕ ਕਪੂਰ, ਮਾਲੇਰਕੋਟਲਾ ਦੇ ਇੰਚਾਰਜ ਕੁਸ਼ਾਗਰ ਕਸ਼ਯਪ, ਮਾਨਸਾ ਦਾ ਇੰਚਾਰਜ ਵਾਰਿਸ਼ ਬਹਿਲ ਨੂੰ, ਮੋਗਾ ਦਾ ਇੰਚਾਰਜ ਪ੍ਰਸ਼ਾਂਤ ਗੰਭੀਰ ਨੂੰ, ਮੁਹਾਲੀ ਦਾ ਇੰਚਾਰਜ ਜਸ਼ਨਦੀਪ ਸਿੰਘ ਸਿੱਧੂ ਨੂੰ, ਮੁਕਤਸਰ ਸਾਹਿਬ ਦਾ ਇੰਚਾਰਜ ਸਤਨਾਮ ਸਿੰਘ ਮਠਾੜੂ ਨੂੰ, ਨਵਾਂਸ਼ਹਿਰ ਦਾ ਇੰਚਾਰਜ ਸੁਖਬੀਰ ਸਿੰਘ ਨੂੰ, ਪਠਾਨਕੋਟ ਦਾ ਇੰਚਾਰਜ ਗੌਤਮ ਅਰੋੜਾ, ਪਟਿਆਲਾ ਦਿਹਾਤੀ (ਉੱਤਰੀ) ਦਾ ਇੰਚਾਰਜ ਨਿਹਾਰਿਕਾ ਕਮਲ ਨੂੰ, ਪਟਿਆਲਾ ਦਿਹਾਤੀ (ਦੱਖਣੀ) ਦਾ ਇੰਚਾਰਜ ਭਗਵੰਤ ਸਿੰਘ ਗੱਗੀ, ਪਟਿਆਲਾ ਸ਼ਹਿਰੀ ਦਾ ਇੰਚਾਰਜ ਅਭਿਸ਼ੇਕ ਧਵਨ, ਰੋਪੜ ਦਾ ਇੰਚਾਰਜ ਅਸ਼ੀਸ਼ ਰਾਣਾ, ਸੰਗਰੂਰ-1 ਦਾ ਇੰਚਾਰਜ ਅਨੁਜ ਖੋਸਲਾ, ਸੰਗਰੂਰ-2 ਦਾ ਇੰਚਾਰਜ ਹਰਸ਼ੀਲ ਗਰਗ ਨੂੰ ਅਤੇ ਤਰਨਤਾਰਨ ਦਾ ਇੰਚਾਰਜ ਕਰਨ ਕਪਿਲਾ ਨੂੰ ਨਿਯੁਕਤ ਕੀਤਾ ਗਿਆ ਹੈ।

ਅਸ਼ਵਨੀ ਸ਼ਰਮਾ, ਸ੍ਰੀਨਿਵਾਸਲੂ, ਜੀਵਨ ਗੁਪਤਾ ਅਤੇ ਕੰਵਰਬੀਰ ਸਿੰਘ ਨੇ ਨਿਯੁਕਤ ਕੀਤੇ ਜਿਲਾ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਭਾਜਯੁਮੋੰ ਦੇ ਮਿਹਨਤੀ ਵਰਕਰ ਹਨ ਅਤੇ ਸੰਗਠਨ ਦੇ ਕੰਮ ਅਤੇ ਵਿਚਾਰਧਾਰਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹ ਸਾਰੇ ਆਪਣੇ-ਆਪਣੇ ਖੇਤਰ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣ, ਪਾਰਟੀ ਦੇ ਪ੍ਰਚਾਰ-ਪ੍ਰਸਾਰ ਲਈ ਅਤੇ ਲੋਕਾਂ ਨੂੰ ਨੀਤੀਆਂ ਦਾ ਲਾਭ ਲੈਣ ਲਈ ਜਾਗਰੂਕ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਭਾਰਤੀ ਜਨਤਾ ਯੁਵਾ ਮੋਰਚਾ ਆਉਣ ਵਾਲੀਆਂ ਸਥਾਨਕ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਏਗਾ।

error: Content is protected !!