Skip to content
Tuesday, January 21, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
1
ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਹੋਵੇਗੀ ਫਿਲਮ ‘ਕਣਕਾਂ ਦੇ ਓਹਲੇ’- ਹਰਸ਼ ਵਧਵਾ
Entertainment
Latest News
Punjab
ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਹੋਵੇਗੀ ਫਿਲਮ ‘ਕਣਕਾਂ ਦੇ ਓਹਲੇ’- ਹਰਸ਼ ਵਧਵਾ
March 1, 2023
editor
ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਹੋਵੇਗੀ ਫਿਲਮ ‘ਕਣਕਾਂ ਦੇ ਓਹਲੇ’- ਹਰਸ਼ ਵਧਵਾ
ਵੀਓਪੀ ਬਿਊਰੋ – ਵਧਵਾ ਪ੍ਰੋਡਕਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੰਗੀਤਕ ਅਤੇ ਫ਼ਿਲਮੀ ਪੇਸ਼ਕਸ਼ਾਂ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਵਧਵਾ ਪ੍ਰੋਡਕਸ਼ਨ ਵਲੋਂ ਸੰਗੀਤ ਦੀ ਦੁਨੀਆਂ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਹੁਣ ਇੱਕ ਬਹੁਤ ਹੀ ਖੂਬਸੁਰਤ ਪੰਜਾਬੀ ਫ਼ਿਲਮ ‘ਕਣਕਾਂ ਦੇ ਓਹਲੇ ‘ ਲੈ ਕੇ ਆ ਰਹੇ ਹਨ। ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਕਰਦੀ ਇਹੁ ਫ਼ਿਲਮ ਦੀ ਸੂਟਿੰਗ ਇੰਨੀਂ ਦਿਨੀਂ ਪੰਜਾਬ ਅਤੇ ਰਾਜਸਥਾਨੀ ਪੰਜਾਬੀ ਇਲਾਕਿਆਂ ਵਿੱਚ ਬੜੇ ਜੋਰਾਂ ਸ਼ੋਰਾ ਨਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਤਾਨੀਆ ਅਤੇ ਬਾਲ ਕਲਾਕਾਰ ਕਿਸ਼ਟੂ ਕੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਤੇਜਿੰਦਰ ਸਿੰਘ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਕ ਗੁਰਜਿੰਦ ਮਾਨ ਹੈ। ਇਸੇ ਸਾਲ 2023 ਵਿੱਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਨਿਰਮਾਤਾ ਹਰਸ਼ ਵਧਵਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਸਨੇ ਹਮੇਸ਼ਾ ਹੀ ਮਿਆਰੀ ਸੰਗੀਤ ਅਤੇ ਵਿਰਾਸਤੀ ਮੋਹ ਨੂੰ ਤਰਜੀਹ ਦਿੰਦੇ ਫ਼ਿਲਮਾਕਣ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਦੀ ਇੱਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ। ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ।
ਪੋਸਟਰ ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ।ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਨਿਰਮਾਤਾ ਹਰਸ਼ ਵਧਵਾ ਦੀ ਇਹ ਫ਼ਿਲਮ ਸਾਲ 2023 ਦੇ ਵਿੱਚ ਹੀ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।
Post navigation
ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਇੰਚਾਰਜਾ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਕਿਸ ਜ਼ਿਲੇ ਦੀ ਜਿੰਮੇਵਾਰੀ
ਬਿਹਾਰ ‘ਚ ਪੰਜ ਕਤਲ ਕਰ ਕੇ ਆ ਗਿਆ ਪੰਜਾਬ, ਇੱਥੇ ਵੀ ਵਰਤਦਾ ਸੀ ਚਲਾਕੀ ਪਰ ਆ ਗਿਆ ਪੁਲਿਸ ਅੜਿੱਕੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us