ਪਤੀ-ਪਤਨੀ ਨੇ ਪੰਜ ਬੱਚਿਆਂ ਦੇ ਨਾਲ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪਤੀ-ਪਤਨੀ ਨੇ ਪੰਜ ਬੱਚਿਆਂ ਦੇ ਨਾਲ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਜਲੌਰ (ਵੀਓਪੀ ਬਿਊਰੋ) ਰਾਜਸਥਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕੋ ਪਰਿਵਾਰ ਦੇ ਸਾਰੇ ਲੋਕਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਜਾਲੌਰ ਜ਼ਿਲੇ ‘ਚ ਇਕ ਜੋੜੇ ਨੇ ਆਪਣੇ 5 ਬੱਚਿਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ, ਜਿੱਥੇ ਡੁੱਬਣ ਕਾਰਨ ਸਾਰੇ 7 ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਸ਼ੰਕਰਲਾਲ (32) ਅਤੇ ਉਸ ਦੀ ਪਤਨੀ ਬਦਲੀ (30) ਨੇ ਆਪਣੇ ਪੰਜ ਬੱਚਿਆਂ ਸਮੇਤ ਸਿੱਧੇਸ਼ਵਰ ਪਾਲਦੀ ਨੇੜੇ ਨਰਮਦਾ ਦੀ ਮੁੱਖ ਨਹਿਰ ਵਿੱਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਤੋਂ ਬਾਅਦ ਪਤੀ-ਪਤਨੀ ਨੇ ਇਹ ਕਦਮ ਚੁੱਕਿਆ।

ਇਸ ਦੇ ਨਾਲ ਹੀ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਸਾਰੇ ਲੋਕਾਂ ਨੇ ਇੱਕ ਦੂਜੇ ਦੇ ਪੈਰ ਰੱਸੀ ਨਾਲ ਬੰਨ੍ਹ ਲਏ। ਮ੍ਰਿਤਕਾਂ ਵਿੱਚ ਪਤੀ-ਪਤਨੀ ਤੋਂ ਇਲਾਵਾ ਪੰਜ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 3 ਤੋਂ 12 ਸਾਲ ਦਰਮਿਆਨ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਦੱਸ ਦੇਈਏ ਕਿ ਮ੍ਰਿਤਕ ਦਾ ਪਰਿਵਾਰ ਜਲੌਰ ਜ਼ਿਲੇ ਦੇ ਸਾਂਚੌਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਗਲੀਫਾ ‘ਚ ਰਹਿੰਦਾ ਸੀ।

ਘਟਨਾ ਤੋਂ ਬਾਅਦ ਸਾਂਚੌਰ ਥਾਣੇ ਦੇ ਐੱਸਐੱਚਓ ਨਿਰੰਜਨ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਦੂਜੇ ਪਾਸੇ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਝਗੜੇ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਸਾਰੇ ਘਰੋਂ ਚਲੇ ਗਏ ਸਨ। ਇਸ ਤੋਂ ਬਾਅਦ ਸਾਰਿਆਂ ਨੇ ਬੁੱਧਵਾਰ ਦੁਪਹਿਰ 2.30 ਵਜੇ ਨਰਮਦਾ ਨਹਿਰ ‘ਚ ਛਾਲ ਮਾਰ ਦਿੱਤੀ, ਜਿਨ੍ਹਾਂ ਦੀਆਂ ਲਾਸ਼ਾਂ ਸ਼ਾਮ 6.30 ਵਜੇ ਦੇ ਕਰੀਬ ਮਿਲੀਆਂ।

error: Content is protected !!