ਜਿਪਸੀ ਨੰਬਰ ਮਾਮਲੇ ਵਿੱਚ ਪਨਸਪ ਚੇਅਰਮੈਨ ਬਲਬੀਰ ਪੰਨੂ ਆਏ ਮੀਡੀਆ ਸਾਹਮਣੇ, ਸੁਣੋ ਆਪਣੀ ਸਫਾਈ ‘ਚ ਕੀ ਕਿਹਾ

ਜਿਪਸੀ ਨੰਬਰ ਮਾਮਲੇ ਵਿੱਚ ਪਨਸਪ ਚੇਅਰਮੈਨ ਬਲਬੀਰ ਪੰਨੂ ਆਏ ਮੀਡੀਆ ਸਾਹਮਣੇ, ਸੁਣੋ ਆਪਣੀ ਸਫਾਈ ‘ਚ ਕੀ ਕਿਹਾ

ਗੁਰਦਾਸਪੁਰ (ਲੱਕੀ) ਜਿਪਸੀ ਨੰਬਰ ਮਾਮਲੇ ਵਿੱਚ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਮੀਡੀਆ ਸਾਹਮਣੇ ਆਏ ਤੇ ਉਹਨਾਂ ਕਿਹਾ ਮੈਂ ਤਿੰਨ ਦਿਨ ਤੋਂ ਚੰਡੀਗੜ੍ਹ ਸੀ। ਪਿੱਛੋਂ ਕਿਸੇ ਸ਼ਰਾਰਤੀ ਅਨਸਰ ਨੇ ਮੇਰੀ ਪਰਸਨਲ ਪਾਇਲਟ ਜਿਪਸੀ ਦੀ ਫੋਟੋ ਵਾਇਰਲ ਕੀਤੀ ਹੈ| ਜਿਸ ‘ਚ ਨੰਬਰ ਪਲੇਟ ਨਾਲ ਛੇੜਛਾੜ ਕਰਕੇ ਮੇਰੀ ਸਿਆਸੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ੀਸ ਕੀਤੀ ਹੈ। ਜਿਸਨੂੰ ਲੈ ਕੇ ਮੇਰੇ ਵਲੋਂ ਐਸ ਐਸ ਪੀ ਬਟਾਲਾ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਇਹ ਜਿਪਸੀ ਮੇਰੀ ਪਰਸਨਲ ਹੈ ਅਤੇ ਇਹ ਮੇਰੇ ਨਾਮ ‘ਤੇ ਹੈ। ਮੇਰੀ ਜਿਪਸੀ ਦਾ ਨੰਬਰ 5850 ਹੈ, ਪਰ ਕਿਸੇ ਨੇ ਛੇੜ-ਛਾੜ ਕਰਕੇ ਉਸ ਦਾ ਨੰਬਰ 5058 ਕਰ ਦਿੱਤਾ। ਜੋ ਕੇ ਕਿਸੇ ਬੁਲੇਟ ਮੋਟਰਸਾਈਕਲ ਦਾ ਹੈ। ਇਸ ਦੇ ਨਾਲ ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਬਲਬੀਰ ਸਿੰਘ ਪੰਨੂ ਮੁਤਾਬਿਕ ਐਸਐਸਪੀ ਬਟਾਲਾ ਵਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ। ਕਿ ਇਸ ਮਾਮਲੇ ‘ਤੇ ਜੋ ਦੋਸ਼ੀ ਹੈ ਉਸ ਨੂੰ ਜਲਦ ਸਾਮਣੇ ਲਿਆਂਦਾ ਜਾਵੇਗਾ।

ਦੱਸ ਦਈਏ ਕਿ ਬੀਤੇ ਦਿਨ ਪਨਸਪ ਪੰਜਾਬ ਦੇ ਚੇਅਰਮੈਨ ਬਲਬੀਰ ਪੰਨੂ ਦੀ ਪਾਇਲਟ ਜਿਪਸੀ ਦੀਆ ਫੋਟੋ ਵਾਇਰਲ ਹੋਈਆਂ ਸੀ। ਜਿਸ ਤੇ PB 06 BD 5058 ਨੰਬਰ ਲਿਖਿਆ ਹੋਇਆ ਸੀ, ਜੋ ਕਿ ਇਕ ਬੁਲਟ ਮੋਟਰਸਾਈਕਲ ਦਾ ਹੈ। ਬਾਦ ਵਿਚ ਬਲਵੀਰ ਪੰਨੂ ਵੱਲੋਂ ਇਸ ਗੱਲ ਦੀ ਜਾਣਕਾਰੀ ਮਿਲਣ ਤੇ ਖੁਦ ਆਪਣੀ ਜਿਪਸੀ ਥਾਣੇ ਭੇਜੀ ਗਈ ਸੀ। ਹੁਣ ਖੁਲਾਸਾ ਹੋਇਆ ਹੈ ਕਿ ਬਲਵੀਰ ਪੰਨੂ ਦੀ ਜਿਪਸੀ ਦਾ ਨੰਬਰ 5058 ਨਹੀਂ ਬਲਕਿ 5850 ਹੈ।

ਉਥੇ ਹੀ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਉਹ ਆਪਣੇ ਵਕੀਲ ਦੀ ਰਾਏ ਲੈ ਕੇ ਉਹਨਾਂ ਖਿਲਾਫ ਕਾਰਵਾਈ ਕਰਨ ਜਾ ਰਹੇ ਹਨ। ਜਿਹਨਾਂ ਵਲੋਂ ਸੋਸ਼ਲ ਮੀਡਿਆ ‘ਤੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

error: Content is protected !!